ਸੜਕ ਹਾਦਸੇ ''ਚ ਨਾਬਾਲਗ ਲੜਕੀ ਦੀ ਮੌਤ

09/15/2019 2:12:20 AM

ਸਰਦੂਲਗੜ੍ਹ, (ਚੋਪੜਾ)— ਬੀਤੀ ਰਾਤ ਸਿਰਸਾ ਮਾਨਸਾ ਮੇਨ ਸੜਕ 'ਤੇ ਪਿੰਡ ਝੰਡਾ ਖੁਰਦ ਕੋਲ ਕਾਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ 'ਚ ਨਾਬਾਲਗ ਲੜਕੀ ਪ੍ਰਿਆ (11) ਪੁੱਤਰੀ ਸਤੀਸ਼ ਕੁਮਾਰ ਵਾਸੀ ਲੁਧਿਆਣਾ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸਤੀਸ਼ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਪ੍ਰਿਆ, ਵੰਸ਼ ਤੇ ਵੰਸ਼ਤਾ ਸਮੇਤ ਕਾਰ ਰਾਹੀਂ ਲੁਧਿਆਣਾ ਤੋਂ ਸਿਰਸਾ ਨੂੰ ਜਾ ਰਿਹਾ ਸੀ। ਕਾਰ ਨੂੰ ਉਸਦਾ ਰਿਸ਼ਤੇਦਾਰ ਅਮਿਤ ਕੁਮਾਰ ਵਾਸੀ ਲੁਧਿਆਣਾ ਚਲਾ ਰਿਹਾ ਸੀ। ਪਿੰਡ ਝੰਡਾ ਖੁਰਦ ਨਜ਼ਦੀਕ ਸਾਹਮਣੇ ਤੋਂ ਲਾਈਟਾਂ ਪੈਣ ਕਾਰਨ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਨਾਲ ਬਣੇ ਖਤਾਨਾਂ 'ਚ ਪਲਟ ਕੇ ਦੁਰਘਟਨਾ ਗ੍ਰਸਤ ਹੋ ਗਈ, ਜਿਸ ਨਾਲ ਉਸ ਦੀ ਲੜਕੀ ਪ੍ਰਿਆ ਦੀ ਮੌਤ ਹੋ ਗਈ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਵੀ ਸੱਟਾਂ ਲੱਗ ਗਈਆਂ। ਇਸ ਸਬੰਧੀ ਜਾਂਚ ਅਫਸਰ ਸਹਾਇਕ ਥਾਣੇਦਾਰ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


KamalJeet Singh

Content Editor

Related News