ਨਾਬਾਲਗ ਲੜਕੇ-ਲੜਕੀ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
12/12/2019 9:01:23 PM
ਬਰਨਾਲਾ, (ਵਿਵੇਕ ਸਿੰਧਵਾਨੀ)— ਬਰਨਾਲਾ 'ਚ ਫਿਰੋਜ਼ਪੁਰ ਨਾਲ ਸਬੰਧਤ ਇਕ ਨਾਬਾਲਗ ਲੜਕੇ ਤੇ ਲੜਕੀ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ ਪਰ ਲੜਕੀ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਨਾਬਾਲਗ ਲੜਕੀ ਦੀ ਉਮਰ 17 ਸਾਲ ਤੇ ਲੜਕੇ ਦੀ ਉਮਰ 23 ਸਾਲ ਹੈ ਅਤੇ ਇਹ ਦੋਵੇਂ ਫਿਰੋਜ਼ਪੁਰ ਤੋਂ ਲਾਪਤਾ ਸਨ। ਦੋਵੇਂ 12ਵੀਂ ਦੇ ਵਿਦਿਆਰਥੀ ਸਨ। ਬਰਨਾਲਾ ਪੁਲਸ ਨੇ ਦੱਸਿਆ ਕਿ ਇਹ ਮਾਮਲਾ ਪਹਿਲਾਂ ਹੀ ਪੁਲਸ ਕੋਲ ਦਰਜ ਸੀ ਤੇ ਇਸ ਦੀ ਸੂਚਨਾ ਫਿਰੋਜ਼ਪੁਰ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਫਿਰੋਜ਼ਪੁਰ ਪੁਲਸ ਹੀ ਇਸ ਮਾਮਲੇ ਦੀ ਅਗਲੀ ਕਾਰਵਾਈ ਕਰੇਗੀ।