ਨਾਬਾਲਿਗ ਕੁੜੀ ਨਾਲ ਨੌਜਵਾਨ ਨੇ ਕੀਤਾ ਜਬਰ-ਜ਼ਿਨਾਹ, ਸੋਸ਼ਲ ਮੀਡੀਆ ਰਾਹੀਂ ਹੋਈ ਸੀ ਦੋਸਤੀ

07/03/2022 1:37:36 PM

ਲੁਧਿਆਣਾ (ਤਰੁਣ)- ਸੋਸ਼ਲ ਮੀਡੀਆ ਜ਼ਰੀਏ ਇਕ ਮੁਲਜ਼ਮ ਵਲੋਂ ਸਾਢੇ 16 ਸਾਲ ਦੀ ਕੁੜੀ ਨਾਲ ਦੋਸਤੀ ਕਰ ਉਸ ਨੂੰ ਆਪਣੇ ਜਾਲ ਵਿਚ ਫਸਾ ਕੇ ਕਈ ਵਾਰ ਜਬਰ-ਜ਼ਨਾਹ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨਸੂਬੇ ਪੂਰੇ ਹੋਣ ਤੋਂ ਬਾਅਦ ਮੁਲਜ਼ਮ ਨੇ ਕੁੜੀ ਨੂੰ ਲੁਧਿਆਣਾ ਬੱਸ ਅੱਡੇ ’ਤੇ ਉਤਾਰ ਦਿੱਤਾ। ਕੁੜੀ ਨੇ ਕਿਸੇ ਤਰ੍ਹਾਂ ਸਾਰੀ ਦਾਸਤਾਨ ਮਾਂ ਨੂੰ ਦੱਸੀ, ਜਿਸ ਤੋਂ ਬਾਅਦ ਪੀੜਤ ਧਿਰ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਸੂਚਨਾ ਦਿੱਤੀ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਥਾਣਾ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਨਮਹਿਕ ਉਰਫ ਮੈਕੂ ਫਰੀਦਕੋਟ ਦਾ ਰਹਿਣ ਵਾਲਾ ਹੈ, ਜਿਸ ਨੇ 2019 ਵਿਚ ਲੁਧਿਆਣਾ ਦੀ ਸਾਢੇ 16 ਸਾਲ ਦੀ ਇਕ ਕੁੜੀ ਨਾਲ ਦੋਸਤੀ ਕੀਤੀ। ਕਾਫੀ ਲੰਬੇ ਸਮੇਂ ਤੋਂ ਦੋਵਾਂ ਵਿਚ ਦੋਸਤੀ ਚੱਲ ਰਹੀ ਸੀ। 26 ਜੂਨ ਨੂੰ ਮੁਲਜ਼ਮ ਕੁੜੀ ਨੂੰ ਵਰਗਲਾ ਕੇ ਦੁੱਗਰੀ ਇਲਾਕੇ ਵਿਚ ਲੈ ਗਿਆ, ਜਿਥੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ। 28 ਅਤੇ 30 ਜੂਨ ਨੂੰ ਵੀ ਮੁਲਜ਼ਮ ਨੇ ਪੀੜਤ ਕੁੜੀ ਨਾਲ ਜਬਰ-ਜ਼ਨਾਹ ਕੀਤਾ। ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਪੀੜਤਾ ਨੂੰ ਬੱਸ ਅੱਡੇ ਕੋਲ ਛੱਡ ਦਿੱਤਾ। 

ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ

ਪੀੜਤ ਕੁੜੀ ਨੇ ਪਰਿਵਾਰ ਅਤੇ ਪੁਲਸ ਦੇ ਸਾਹਮਣੇ ਸਾਰੀ ਦਾਸਤਾਨ ਦੱਸੀ। ਕੁੜੀ ਨਾਬਾਲਗ ਹੈ। ਪੁਲਸ ਨੇ ਕੁੜੀ ਦੀ ਮਾਂ ਦੇ ਬਿਆਨ ’ਤੇ ਮੁਲਜ਼ਮ ਮੈਕੂ ਖ਼ਿਲਾਫ਼ ਜਬਰ-ਜ਼ਿਨਾਹ ਦੇ ਦੋਸ਼ ਵਿਚ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮ ਮੈਕੂ ਮਜ਼ਦੂਰੀ ਦਾ ਕੰਮ ਕਰਦਾ ਹੈ। ਹਾਲ ਦੀ ਘੜੀ ਪੁਲਸ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।


rajwinder kaur

Content Editor

Related News