ਅਣਪਛਾਤੇ ਚੋਰਾਂ ਵੱਲੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ

Friday, Feb 11, 2022 - 09:50 PM (IST)

ਅਣਪਛਾਤੇ ਚੋਰਾਂ ਵੱਲੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) : ਅੱਜ ਕਸਬਾ ਸ਼ੇਰਪੁਰ ਵਿਖੇ ਸੰਘਣੀ ਆਬਾਦੀ 'ਚ ਪੈਂਦੇ ਇਕ ਮਕਾਨ 'ਚੋਂ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਕਾਨ ਮਾਲਕ ਸ਼ੰਟੀ ਗੋਇਲ ਪੁੱਤਰ ਮਹਿੰਦਰਪਾਲ ਗੋਇਲ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਭਰਾ ਮੋਹਿਤ ਗੋਇਲ ਕਰੀਬ 5.15 ਵਜੇ ਭੂਆ ਦੇ ਘਰ ਰੱਖੇ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਮਾਨਸਾ ਗਿਆ ਹੋਇਆ ਸੀ। ਇਸ ਸਬੰਧੀ ਉਨ੍ਹਾਂ ਨੂੰ ਮੋਹਿਤ ਨੇ ਘਰੋਂ ਰਵਾਨਾ ਹੋਣ ਸਬੰਧੀ ਮੋਬਾਇਲ 'ਤੇ ਜਾਣਕਾਰੀ ਵੀ ਦਿੱਤੀ ਸੀ ਪਰ ਜਦੋਂ ਉਹ ਸ਼ਾਮ ਕਰੀਬ ਸਾਢੇ 7 ਵਜੇ ਆਪਣੇ ਘਰ ਪੁੱਜਾ ਤਾਂ ਉਸ ਨੇ ਦੇਖਿਆ ਕਿ ਕਮਰੇ ਦੀ ਗਰਿੱਲ ਨੂੰ ਅਣਪਛਾਤੇ ਚੋਰਾਂ ਨੇ ਕਟਰ ਨਾਲ ਕੱਟ ਕੇ ਘਰੋਂ ਸੋਨਾ ਤੇ ਨਕਦੀ ਉਡਾ ਲਈ ਹੈ।

ਇਹ ਵੀ ਪੜ੍ਹੋ : ਪੰਜਾਬ ਐਂਡ ਸਿੰਧ ਬੈਂਕ 'ਚ ਡਾਕਾ, 3.62 ਲੱਖ ਲੁੱਟੇ

ਖ਼ਬਰ ਲਿਖੇ ਜਾਣ ਤੱਕ ਬੇਸ਼ੱਕ ਪੂਰੀ ਨਕਦੀ ਤੇ ਸੋਨੇ ਦੀ ਕੀਮਤ ਦਾ ਪਤਾ ਨਹੀਂ ਲੱਗ ਸਕਿਆ ਪਰ ਚੋਰੀ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਿਸ ਮਕਾਨ ਵਿਚ ਇਹ ਚੋਰੀ ਦੀ ਘਟਨਾ ਵਾਪਰੀ, ਸੰਘਣੀ ਆਬਾਦੀ 'ਚ ਪੈਂਦਾ ਹੈ ਅਤੇ ਹਰ ਸਮੇਂ ਲੋਕਾਂ ਦਾ ਆਉਣਾ-ਜਾਣਾ ਰਹਿੰਦਾ ਹੈ। ਇਕ ਪ੍ਰਾਈਵੇਟ ਹਸਪਤਾਲ ਹੋਣ ਕਰਕੇ ਵੀ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਘਟਨਾ ਬਾਰੇ ਪਤਾ ਲੱਗਣ 'ਤੇ ਵੱਡੀ ਗਿਣਤੀ ਵਿਚ ਲੋਕ ਘਟਨਾ ਸਥਾਨ 'ਤੇ ਪੁੱਜੇ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸ਼ੇਰਪੁਰ ਦੇ ਸਬ-ਇੰਸਪੈਕਟਰ ਮੇਜਰ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਪੰਜਾਬੀਆਂ ਤੋਂ ਮੌਕਾ ਮੰਗਣ ਵਾਲੇ ਕੇਜਰੀਵਾਲ ਦੱਸਣ ਦਿੱਲੀ ’ਚ ਪੰਜਾਬੀਆਂ ਨੂੰ ਕਿੰਨੇ ਮੌਕੇ ਦਿੱਤੇ : ਬੈਂਸ

 


author

Harnek Seechewal

Content Editor

Related News