ਪ੍ਰਵਾਸੀ ਮਜ਼ਦੂਰਾਂ ਦੇ ਆਪਣੇ ਘਰਾਂ ''ਚ ਵਾਪਸ ਚਲੇ ਜਾਣ ਤੋਂ ਬਾਅਦ ਕਿਸਾਨਾਂ ਦੀ ਵਧੀ ਚਿੰਤਾ

05/20/2020 2:52:03 PM

ਫਿਰੋਜ਼ਪੁਰ (ਮਨਦੀਪ): ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਦੀ ਯੋਜਨਾ ਬਣਾ ਰਹੇ ਹਨ ਅਤੇ ਲੱਖਾਂ ਦੀ ਤਦਾਦ 'ਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਯੂ.ਪੀ. ਬਿਹਾਰ ਰਾਜਸਥਾਨ ਅਤੇ ਵੱਖ-ਵੱਖ ਸੂਬਿਆਂ 'ਚ ਵਾਪਸ ਜਾ ਚੁੱਕੇ ਹਨ, ਜਿਸ ਦੇ ਚੱਲਦੇ ਜਿੱਥੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਵਾਪਸ ਆਪਣੇ ਘਰਾਂ 'ਚ ਜਾਣ ਦੇ ਬਾਅਦ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਮਾਲਕਾਂ ਨੂੰ ਉਸ ਦੀ ਚਿੰਤਾ ਸਤਾ ਰਹੀ ਹੈ, ਉੱਥੇ ਹੁਣ ਇਸ ਦੀ ਚਿੰਤਾ ਕਿਸਾਨਾਂ ਨੂੰ ਵੀ ਸਤਾਉਣ ਲੱਗੀ ਹੈ, ਕਿਉਂਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਜਾਣ ਦੇ ਬਾਅਦ 1 ਜੂਨ ਤੋਂ ਪੰਜਾਬ 'ਚ ਝੋਨੇ ਦੀ ਰੋਪਾਈ ਸ਼ੁਰੂ ਕੀਤੀ ਜਾਣੀ ਹੈ ਅਤੇ ਲੇਬਰ ਦੀ ਕਮੀ ਦੇ ਚੱਲਦੇ ਜੋ ਲੇਬਰ ਪੰਜਾਬ 'ਚ ਰੁਕੀ ਹੋਈ ਹੈ ਜਾਂ ਫਿਰ ਪੰਜਾਬੀ ਲੇਬਰ ਹੈ ਉਹ ਝੋਨੇ ਦੀ ਰੋਪਾਈ ਦੇ ਕਿਸਾਨਾਂ ਤੋਂ ਪ੍ਰਤੀ ਏਕੜ ਜੋ ਪਹਿਲੇ 2500 ਤੋਂ 3000 ਰੁਪਏ ਲੈਂਦੇ ਸਨ।

PunjabKesari

ਕਿਸਾਨ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਿਤ ਹਨ ਕਿ ਉਹ ਝੋਨੇ ਦੀ ਰੋਪਾਈ ਕਿਸ ਤਰ੍ਹਾਂ ਕਰਵਾਉਣਗੇ। ਕਿਸਾਨਾਂ ਨੂੰ ਮਹਿੰਗੇ ਭਾਅ ਦੇ ਕੇ ਝੋਨੇ ਦੀ ਰੋਪਾਈ ਕਰਵਾਉਣੀ ਪਵੇਗੀ ਜਾਂ ਉਨ੍ਹਾਂ ਨੂੰ ਖੁਦ ਸਖਤ ਮਿਹਨਤ 'ਤੇ ਝੋਨੇ ਦੀ ਰੋਪਾਈ ਕਰਨੀ ਹੋਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਰੋਪਾਈ ਅਤੇ ਅਰਬੀ ਵਰਗੀ ਫਸਲ ਦੀ ਕਟਾਈ ਇਕੋ ਸਮੇਂ 'ਤੇ ਆਉਣ ਦੇ ਕਾਰਨ ਲੇਬਰ ਦੀ ਕਮੀ ਹੋ ਜਾਂਦੀ ਹੈ, ਕਿਉਂਕਿ ਇਸ ਸਮੇਂ ਜਿੱਥੇ ਝੋਨੇ ਦੀ ਰੋਪਾਈ ਚੱਲ ਰਹੀ ਹੁੰਦੀ ਹੈ, ਉੱਥੇ ਅਰਬੀ ਅਤੇ ਕਈ ਸਬਜ਼ੀਆਂ ਦੀ ਕਟਾਈ ਸ਼ੁਰੂ ਹੁੰਦੀ ਹੈ, ਜਿਸ ਦੇ ਚੱਲਦੇ ਲੇਬਰ ਦੀ ਸ਼ਾਟੇਜ ਹੋਣਾ ਸੁਭਾਵਿਕ ਹੈ।  


Shyna

Content Editor

Related News