ਵਪਾਰੀ ਦੀ ਕਾਰ ''ਚੋਂ ਲੱਖਾਂ ਦੀ ਨਕਦੀ ਸਮੇਤ ਚੈੱਕਾਂ ਵਾਲਾ ਬੈਗ ਚੋਰੀ

Thursday, Apr 28, 2022 - 12:50 AM (IST)

ਵਪਾਰੀ ਦੀ ਕਾਰ ''ਚੋਂ ਲੱਖਾਂ ਦੀ ਨਕਦੀ ਸਮੇਤ ਚੈੱਕਾਂ ਵਾਲਾ ਬੈਗ ਚੋਰੀ

ਜ਼ੀਰਕਪੁਰ (ਮੇਸ਼ੀ) : ਇਥੋਂ ਦੇ ਇਕ ਵਪਾਰੀ ਨੂੰ ਗੱਡੀ 'ਚ ਨੁਕਸ ਦਾ ਝਾਂਸਾ ਦੇ ਕੇ ਅਣਪਛਾਤਾ ਵਿਅਕਤੀ ਕਾਰ 'ਚੋਂ ਲੱਖਾਂ ਦੀ ਨਕਦੀ ਅਤੇ ਹੋਰ ਜ਼ਰੂਰੀ ਕਾਗਜ਼ਾਤਾਂ ਸਮੇਤ ਚੈੱਕਾਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਿਆ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਵਪਾਰੀ ਮਹੇਸ਼ ਜੈਨ ਨੇ ਦੱਸਿਆ ਕਿ ਉਹ ਆਕਾਸ਼ ਮਾਰਬਲ ਵਿਖੇ ਮਾਰਬਲ ਪੱਥਰ ਦੇ ਕਾਰੋਬਾਰ ਸਮੇਤ ਪ੍ਰਾਪਰਟੀ ਦੀ ਖਰੀਦ-ਵੇਚ ਦਾ ਵੀ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ, 5 ਸਾਲਾ ਬੱਚੀ ਨਾਲ ਮੂੰਹ-ਬੋਲੇ ਦਾਦੇ ਵੱਲੋਂ ਜਬਰ-ਜ਼ਿਨਾਹ

ਬੀਤੀ ਸ਼ਾਮ ਉਹ ਆਪਣੇ ਦਫ਼ਤਰ ਤੋਂ ਆਪਣੇ ਭਾਣਜੇ ਗੋਪਾਲ ਸਿੰਗਲਾ ਨਾਲ ਆਪਣੀ ਗੱਡੀ ਰਾਹੀਂ ਘਰ ਪੰਚਕੂਲਾ ਜਾ ਰਿਹਾ ਸੀ ਤਾਂ ਜ਼ੀਰਕਪੁਰ-ਕਾਲਕਾ ਲਾਈਟਾਂ ਤੋਂ ਥੋੜ੍ਹਾ ਅੱਗੇ ਬਿੱਗ ਬਾਜ਼ਾਰ ਨਜ਼ਦੀਕ ਮੇਰੀ ਗੱਡੀ ਦੇ ਪਿਛਲੇ ਟਾਈਰ ਦੀ ਅਚਾਨਕ ਹਵਾ ਨਿਕਲ ਗਈ। ਗੋਪਾਲ ਸਿੰਗਲਾ ਪੈਂਚਰ ਦੀ ਦੁਕਾਨ ਦੇਖਣ ਚਲਾ ਗਿਆ ਅਤੇ ਮੈਂ ਸੀਟ 'ਤੇ ਬੈਠਾ ਸੀ। ਰਾਤ 9 ਵਜੇ ਇਕ ਵਿਅਕਤੀ ਗੱਡੀ ਦੇ ਅੱਗੇ ਖੜ੍ਹਾ ਹੋ ਗਿਆ ਅਤੇ ਮੈਨੂੰ ਕਹਿਣ ਲੱਗਾ ਕਿ ਤੁਹਾਡੀ ਗੱਡੀ ਦਾ ਤੇਲ ਲੀਕ ਹੋ ਰਿਹਾ ਹੈ। ਜਦੋਂ ਮੈਂ ਗੱਡੀ 'ਚੋਂ ਉਤਰ ਕੇ ਦੇਖਣ ਲੱਗਾ ਤਾਂ ਮੇਰੀ ਗੱਡੀ ਦੀ ਪਿਛਲੀ ਸੀਟ 'ਤੇ ਪਿਆ ਬੈਗ, ਜਿਸ ਵਿਚ 30-35 ਚੈੱਕ ਕੁਝ ਭਰੇ ਤੇ ਕੁਝ ਖਾਲੀ ਸਨ, ਏ. ਟੀ. ਐੱਮ. ਅਤੇ ਜ਼ਮੀਨ ਦੇ ਕਾਗਜ਼ਾਂ ਸਮੇਤ 20-25 ਲੱਖ ਰੁਪਏ ਸਨ, ਉਹ ਵਿਅਕਤੀ ਚੋਰੀ ਕਰਕੇ ਦੌੜ ਗਿਆ। ਉਸ ਨੇ ਦੱਸਿਆ ਕਿ ਉਸ ਨੇ ਕਾਫੀ ਸਮਾਂ ਆਪਣੇ ਪਰਿਵਾਰ ਨਾਲ ਉਕਤ ਵਿਅਕਤੀ ਦੀ ਭਾਲ ਕੀਤੀ ਪਰ ਕੋਈ ਸੁਰਾਗ ਹੱਥ ਨਹੀਂ ਲੱਗਾ। ਘਟਨਾ ਦੀ ਜਾਣਕਾਰੀ ਜ਼ੀਰਕਪੁਰ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਭਾਜਪਾ ਨੇ ਕੈਪਟਨ ਅਮਰਿੰਦਰ ਤੋਂ ਕੀਤਾ ਕਿਨਾਰਾ, ਨਗਰ ਨਿਗਮ ਚੋਣਾਂ ਇਕੱਲੇ ਲੜਨ ਦੀ ਤਿਆਰੀ 'ਚ


author

Anuradha

Content Editor

Related News