ਪਾਕਿਸਤਾਨ ਸਰਹੱਦ 'ਚ ਦਾਖ਼ਲ ਹੋਇਆ ਭਾਰਤੀ ਨੌਜਵਾਨ ਪਾਕਿ ਰੇਂਜਰਾਂ ਨੇ ਹਿਰਾਸਤ 'ਚ ਲਿਆ
Wednesday, Mar 23, 2022 - 11:37 AM (IST)
ਫਿਰੋਜ਼ਪੁਰ (ਕੁਮਾਰ) : ਪਾਕਿਸਤਾਨ ਸਰਹੱਦ 'ਚ ਦਾਖ਼ਲ ਹੋਏ 19 ਸਾਲਾ ਭਾਰਤੀ ਨੌਜਵਾਨ ਨੂੰ ਪਾਕਿ ਰੇਂਜਰਾਂ ਨੇ ਹਿਰਾਸਤ ’ਚ ਲੈ ਲਿਆ ਹੈ। ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਦਾਖ਼ਲ ਹੋਏ ਇਸ ਨੌਜਵਾਨ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਇਸ ਘਟਨਾ ਸਬੰਧੀ ਬੀ.ਐੱਸ.ਐੱਫ ਦੇ ਕੰਪਨੀ ਕਮਾਂਡਰ ਵੱਲੋਂ ਦਿੱਤੀ ਲਿਖਤੀ ਸੂਚਨਾ ਦੇ ਆਧਾਰ ’ਤੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਪਾਕਿਸਤਾਨ ’ਚ ਘੁਸਪੈਠ ਕਰਨ ਵਾਲੇ ਇਸ ਨੌਜਵਾਨ ਵਿਜੇ ਕੁਮਾਰ ਪੁੱਤਰ ਅਰਸੀ ਰਾਮ ਵਾਸੀ ਪਿੰਡ ਅੰਡਲ ਖਿਲਾਫ ਭਾਰਤੀ ਪਾਸਪੋਰਟ ਐਕਟ 1920 ਅਤੇ ਫਾਰੇਨਰਸ ਐਕਟ 1946 ਤਹਿਤ ਮਾਮਲਾ ਦਰਜ ਕਰ ਕੇ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੌਮੀ ਸ਼ਾਹ ਮਾਰਗ ਮੁੱਦਕੀ ਵਿਖੇ ਹੋਏ ਹਾਦਸੇ ’ਚ ਨੌਜਵਾਨ ਦੀ ਮੌਤ , 1 ਜ਼ਖ਼ਮੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਬੀ.ਐੱਸ.ਐੱਫ ਦੀ ਬੀਓਪੀ ਸ਼ਾਮਕੇ ਬਟਾਲੀਅਨ 116 ਦੇ ਕੰਪਨੀ ਕਮਾਂਡਰ ਨੇ ਪੁਲਸ ਨੂੰ ਲਿਖੇ ਪੱਤਰ ਵਿੱਚ ਦੱਸਿਆ ਹੈ ਕਿ ਉਨ੍ਹਾਂ ਨੂੰ ਪਾਕਿਸਤਾਨੀ ਰੇਂਜਰਾਂ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਇੱਕ ਭਾਰਤੀ ਨੌਜਵਾਨ ਜਿਸਦੀ ਉਮਰ ਕਰੀਬ 18-19 ਸਾਲ ਹੈ ਅਤੇ ਜਿਸਦਾ ਨਾਮ ਵਿਜੇ ਕੁਮਾਰ ਹੈ, ਮਾਨਸਿਕ ਤੌਰ ’ਤੇ ਠੀਕ ਨਹੀਂ ਹੈ, ਉਹ ਬੀ.ਪੀ. ਨੰਬਰ 184/4ਐਸ ਦੇ ਰਸਤੇ ਭਿੱਖੀਵਿੰਡ ਤੋਂ ਪਾਕਿਸਤਾਨ ਵਿੱਚ ਦਾਖਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਇਹ ਭਾਰਤੀ ਨੌਜਵਾਨ ਪਾਕਿਸਤਾਨੀ ਰੇਂਜਰਾਂ ਦੇ ਕਬਜ਼ੇ ਵਿੱਚ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ