ਵਿਆਹ ਦਾ ਝਾਂਸਾ ਦੇ ਕੇ ਹਿਮਾਚਲ ਦੇ ਹੋਟਲ ''ਚ ਲਿਜਾ ਕੀਤਾ ਸ਼ਰਮਨਾਕ ਕਾਰਾ

Sunday, Apr 10, 2022 - 07:45 PM (IST)

ਵਿਆਹ ਦਾ ਝਾਂਸਾ ਦੇ ਕੇ ਹਿਮਾਚਲ ਦੇ ਹੋਟਲ ''ਚ ਲਿਜਾ ਕੀਤਾ ਸ਼ਰਮਨਾਕ ਕਾਰਾ

ਲੁਧਿਆਣਾ (ਜ. ਬ.) : ਕਾਕੋਵਾਲ ਰੋਡ ਦੀ ਰਹਿਣ ਵਾਲੀ ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਹਿਮਾਚਲ ਪ੍ਰਦੇਸ਼ ਲੈ ਗਿਆ, ਜਿਥੇ ਉਸ ਨੂੰ ਹੋਟਲ 'ਚ ਲਿਜਾ ਕੇ ਨਸ਼ੀਲਾ ਪਦਾਰਥ ਖੁਆ ਕੇ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਨੇ ਉਸ ਦੇ ਨਾਲ ਵਿਆਹ ਵੀ ਨਹੀਂ ਕਰਵਾਇਆ ਤੇ ਉਸ ਨੂੰ ਜਬਰਨ ਆਪਣੇ ਨਾਲ ਰੱਖ ਕੇ ਕੁੱਟਮਾਰ ਕਰਨ ਲੱਗਾ, ਜਿਸ ਵਿਚ ਉਸ ਦੇ ਪਰਿਵਾਰ ਵਾਲੇ ਵੀ ਸ਼ਾਮਲ ਸਨ। ਵਾਪਸ ਆ ਕੇ ਉਸ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। 10 ਮਹੀਨਿਆਂ ਦੀ ਜਾਂਚ ਤੋਂ ਬਾਅਦ ਹੁਣ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਘਰ ’ਚ ਛਾਇਆ ਮਾਤਮ

ਥਾਣਾ ਬਸਤੀ ਜੋਧੇਵਾਲ 'ਚ ਮੁਲਜ਼ਮ ਸੁਮਿਤ ਕੁਮਾਰ ’ਤੇ ਜਬਰ-ਜ਼ਿਨਾਹ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਅਗਵਾ ਅਤੇ ਧੋਖਾਦੇਹੀ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿਚ ਸੁਮਿਤ ਦੇ ਪਿਤਾ ਪ੍ਰੇਮ ਚੰਦ, ਮਾਤਾ ਪ੍ਰੋਮਿਲਾ ਦੇਵੀ, ਭੈਣ ਸ਼ਿਲਪਾ, ਜੋਗੀ ਤੇ ਰਿਸ਼ਤੇਦਾਰ ਹੈਪੀ, ਪਵਨ ਕੁਮਾਰ ਅਤੇ ਬਾਬੂ ਰਾਮ ਸ਼ਾਮਲ ਹਨ।

ਇਹ ਵੀ ਪੜ੍ਹੋ : ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)

ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਮੁਲਜ਼ਮ ਸੁਮਿਤ ਨੂੰ ਪਹਿਲਾਂ ਤੋਂ ਜਾਣਦੀ ਸੀ। ਉਸ ਨਾਲ ਉਸ ਦੀ ਦੋਸਤੀ ਸੀ। ਜੂਨ 2021 'ਚ ਸੁਮਿਤ ਨੇ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਵਰਗਲਾ ਕੇ ਆਪਣੇ ਨਾਲ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਹਮੀਰਪੁਰ ਲੈ ਗਿਆ, ਜਿਥੇ ਇਕ ਹੋਟਲ ਵਿਚ ਨਸ਼ੀਲਾ ਪਦਾਰਥ ਖੁਆ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਉਸ ਨੂੰ ਆਪਣੇ ਘਰ ਵੀ ਲੈ ਕੇ ਗਿਆ ਸੀ ਤੇ ਉਥੇ ਵੀ ਉਸ ਦੇ ਨਾਲ ਗਲਤ ਕੰਮ ਕੀਤਾ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ। ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਾਲ ਕਰਕੇ ਹਿਮਾਚਲ ਪ੍ਰਦੇਸ਼ ਬੁਲਾਇਆ, ਜਦੋਂ ਉਹ ਉਸ ਨੂੰ ਲੈਣ ਆਏ ਤਾਂ ਮੁਲਜ਼ਮਾਂ ਨੇ ਮਿਲ ਕੇ ਉਨ੍ਹਾਂ ਨੂੰ ਵੀ ਕੁੱਟਿਆ।


author

Manoj

Content Editor

Related News