ਰੇਲਵੇ ਦੇ ਬਿਜਲੀ ਵਾਲੇ ਖੰਭੇ ਲਟਕਦੀ ਮਿਲੀ ਵਿਅਕਤੀ ਦੀ ਲਾਸ਼, ਬਾਂਹ ''ਤੇ ਲਿਖਿਆ ਮਿਲਿਆ ਅੰਗਰੇਜ਼ੀ ''ਚ ਨਾਂ

Saturday, Feb 24, 2024 - 05:41 PM (IST)

ਰੇਲਵੇ ਦੇ ਬਿਜਲੀ ਵਾਲੇ ਖੰਭੇ ਲਟਕਦੀ ਮਿਲੀ ਵਿਅਕਤੀ ਦੀ ਲਾਸ਼, ਬਾਂਹ ''ਤੇ ਲਿਖਿਆ ਮਿਲਿਆ ਅੰਗਰੇਜ਼ੀ ''ਚ ਨਾਂ

ਮੁੱਲਾਂਪੁਰ ਦਾਖਾ (ਕਾਲੀਆ)- ਰੇਲਵੇ ਲਾਈਨਾਂ ’ਤੇ ਪਿੰਡ ਪੰਡੋਰੀ ਲਾਗੇ ਇਕ ਨੌਜਵਾਨ ਨੇ ਬਿਜਲੀ ਦੇ ਖੰਭੇ ਨਾਲ ਲਟਕ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜਿਸ ਦੀ ਉਮਰ 35 ਤੋਂ 40 ਸਾਲ ਦੇ ਕਰੀਬ ਹੈ, ਰੇਲਵੇ ਸਟੇਸ਼ਨ ਮੁੱਲਾਂਪੁਰ ਨੇੜੇ ਪਿੰਡ ਪੰਡੋਰੀ ਨੇੜੇ ਬਿਜਲੀ ਦੇ ਖੰਬੇ ਨਾਲ ਪਲਾਸਟਿਕ ਦੀ ਰੱਸੀ ਸਹਾਰੇ ਲਟਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਮੋਰਚਰੀ ਸਿਵਲ ਹਸਪਤਾਲ ਜਗਰਾਉਂ ਵਿਖੇ ਰੱਖੀ ਗਈ ਹੈ।  ਮ੍ਰਿਤਕ ਦੀ ਸੱਜੀ ਬਾਂਹ ਦੀ ਬਾਂਹ ਉੱਪਰ ਅੰਗਰੇਜ਼ੀ ਭਾਸ਼ਾ ’ਚ ਸੰਜੇ ਲਿਖਿਆ ਹੋਇਆ ਹੈ ਅਤੇ ਸੱਜੇ ਹੱਥ ਉੱਪਰ ਫੁੱਲ ਪਾਇਆ ਹੋਇਆ ਹੈ। ਜਿਸ ਵੀ ਵਿਅਕਤੀ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਚੌਕੀ ਰੇਲਵੇ ਪੁਲਸ ਜਗਰਾਓਂ ਨੂੰ ਸੂਚਿਤ ਕਰੇ।

ਇਹ ਵੀ ਪੜ੍ਹੋ:  ਗੁ. ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Anuradha

Content Editor

Related News

News Hub