ਮੋਬਾਈਲ ਵਿੰਗ ਨੇ ਰੇਲਵੇ ਸਟੇਸ਼ਨ ’ਤੇ ਕਾਰਵਾਈ ਕਰ ਕੇ ਬੀੜੀਆਂ ਨਾਲ ਭਰੇ 34 ਨਗ ਕੀਤੇ ਜ਼ਬਤ

Wednesday, Jan 01, 2025 - 03:14 PM (IST)

ਮੋਬਾਈਲ ਵਿੰਗ ਨੇ ਰੇਲਵੇ ਸਟੇਸ਼ਨ ’ਤੇ ਕਾਰਵਾਈ ਕਰ ਕੇ ਬੀੜੀਆਂ ਨਾਲ ਭਰੇ 34 ਨਗ ਕੀਤੇ ਜ਼ਬਤ

ਲੁਧਿਆਣਾ (ਸੇਠੀ)- ਜ਼ਿਲ੍ਹਾ ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਸਥਾਨਕ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬੀੜੀਆਂ ਨਾਲ ਭਰੇ 34 ਨਗ ਬਿਨਾਂ ਬਿੱਲ ਦੇ ਕਬਜ਼ੇ ’ਚ ਲਏ। ਇਹ ਕਾਰਵਾਈ ਡਾਇਰੈਕਟਰੇਟ ਇਨਫੋਰਸਮੈਂਟ ਜਸਕਰਨ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ, ਜਿਸ ਵਿਚ ਸਟੇਟ ਟੈਕਸ ਅਫਸਰ ਅਵਨੀਤ ਸਿੰਘ ਭੋਗਲ ਨੇ ਇੰਸਪੈਕਟਰ ਅਤੇ ਪੁਲਸ ਮੁਲਾਜ਼ਮ ਨਾਲ ਮਿਲ ਕੇ ਕਾਰਵਾਈ ਨੂੰ ਅੰਜਾਮ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ

ਜਾਣਕਾਰੀ ਅਨੁਸਾਰ ਬੀੜੀਆਂ ਦੇ ਨਗ ਬਿਹਾਰ ਤੋਂ ਫਿਰੋਜ਼ਪੁਰ ਜਾਣੇ ਸਨ ਪਰ ਬੀਤੇ ਦਿਨੀਂ ਕਿਸਾਨ ਅੰਦੋਲਨ ਕਾਰਨ ਪੰਜਾਬ ਬੰਦ ਦੀ ਕਾਲ ਕਾਰਨ ਕਈ ਟਰੇਨਾਂ ਰੱਦ ਹੋ ਗਈਆਂ, ਜਿਸ ਵਿਚ ਮਾਲ ਨੂੰ ਸੋਮਵਾਰ ਨੂੰ ਇਕ ਦਲਾਲ ਵੱਲੋਂ ਲੁਧਿਆਣਾ ’ਤੇ ਹੀ ਉਤਾਰ ਲਿਆ ਗਿਆ ਅਤੇ ਮੰਗਲਵਾਰ ਨੂੰ ਰੀ-ਬੁੱਕ ਕਰ ਕੇ ਅੱਗੇ ਫਿਰੋਜ਼ਪੁਰ ਭੇਜਿਆ ਜਾਣਾ ਸੀ ਪਰ ਵਿਭਾਗੀ ਅਧਿਕਾਰੀਆਂ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰ ਕੇ ਪਾਸਰਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - Breaking News: ਸਸਤਾ ਹੋ ਗਿਆ LPG ਸਿਲੰਡਰ, ਨਵੇਂ ਸਾਲ 'ਤੇ ਮਿਲਿਆ ਤੋਹਫ਼ਾ

ਅਧਿਕਾਰੀਆਂ ਨੇ ਦੱਸਿਆ ਕਿ ਨਗਾਂ ਨੂੰ ਲੁਧਿਆਣਾ ਮੋਬਾਇਲ ਵਿੰਗ ਦਫ਼ਤਰ ਲਿਜਾਇਆ ਜਾਵੇਗਾ ਅਤੇ ਫਿਜ਼ੀਕਲ ਜਾਂਚ ਕਰ ਕੇ ਟੈਕਸ ਦੇ ਨਾਲ-ਨਾਲ ਜੁਰਮਾਨਾ ਲਗਾਇਆ ਜਾਵੇਗਾ। ਅਧਿਕਾਰੀਆਂ ਨੂੰ ਕਾਰਵਾਈ ਤੋਂ ਚੰਗੇ ਮਾਲੀਏ ਦੀ ਉਮੀਦ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News