Wonderland ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਚਿੱਠੀ ''ਚ ਲਿਖਿਆ- ''''ਰੋਕ ਸਕੋ ਤਾਂ ਰੋਕ ਲਓ...''''
Wednesday, Jan 01, 2025 - 05:19 AM (IST)
ਜਲੰਧਰ (ਵਰਿੰਦਰ, ਸੁਨੀਲ)- ਪੂਰੇ ਪੰਜਾਬ 'ਚ ਮਸ਼ਹੂਰ ਜਲੰਧਰ ਸਥਿਤ ਵੰਡਰਲੈਂਡ ਵਾਟਰ ਪਾਰਕ ਨੂੰ ਨਵੇਂ ਸਾਲ ਦੀ ਪਾਰਟੀ ਦੌਰਾਨ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਵਿਚ ਸਿੱਧੇ ਤੌਰ ’ਤੇ ਜਲੰਧਰ ਪ੍ਰਸ਼ਾਸਨ ਨੂੰ ਖੁੱਲ੍ਹਾ ਚੈਲੇਂਜ ਕੀਤਾ ਗਿਆ ਹੈ ਕਿ ਰੋਕ ਸਕਦੇ ਹੋ ਤਾਂ ਰੋਕ ਲਵੋ। ਇਹ ਚੈਲੇਂਜ ਇਕ ਚਿੱਠੀ ਜ਼ਰੀਏ ਕੀਤਾ ਗਿਆ, ਜੋ ਕਿ ਇਕ ਮੀਡੀਆ ਸੰਸਥਾ ਨੂੰ ਭੇਜੀ ਗਈ ਹੈ।
ਜ਼ਿਕਰਯੋਗ ਹੈ ਕਿ ਵੰਡਰਲੈਂਡ ਵਾਟਰ ਪਾਰਕ ਵਿਚ ਨਵੇਂ ਸਾਲ ਮੌਕੇ ਹੋਣ ਵਾਲੇ ਪ੍ਰੋਗਰਾਮ ਵਿਚ ਵੱਡੀ ਗਿਣਤੀ 'ਚ ਲੋਕਾਂ ਨੇ ਨਵਾਂ ਸਾਲ ਮਨਾਉਣ ਲਈ ਪਹੁੰਚਣਾ ਹੈ ਅਤੇ ਇਸ ਦੌਰਾਨ ਧਮਕੀ ਭਰੀ ਚਿੱਠੀ ਲੋਕਾਂ ਵਿਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਵੰਡਰਲੈਂਡ ਵਾਟਰ ਪਾਰਕ ਵਿਚ ਨਵੇਂ ਸਾਲ ਮੌਕੇ ਇਹ ਈਵੈਂਟ ਕਾਫੀ ਵੱਡੇ ਪੱਧਰ ’ਤੇ ਹੋ ਰਿਹਾ ਹੈ ਅਤੇ ਇਸ ਵਿਚ ਕਈ ਨਾਮਵਰ ਲੋਕ ਪਹੁੰਚਣਗੇ। ਪੁਲਸ ਪ੍ਰਸ਼ਾਸਨ ਨੂੰ ਇਹ ਧਮਕੀ ਭਰੀ ਚਿੱਠੀ ਸੋਮਵਾਰ ਦੇਰ ਸ਼ਾਮ ਮਿਲੀ। ਪੁਲਸ ਨੇ ਉਸੇ ਸਮੇਂ ਵੰਡਰਲੈਂਡ ਅਤੇ ਉਸਦੇ ਆਲੇ-ਦੁਆਲੇ ਸਰਚ ਮੁਹਿੰਮ ਚਲਾਈ।
ਇਹ ਵੀ ਪੜ੍ਹੋ- ਪੰਜਾਬੀਆਂ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਚਿੱਠੀ ਵਿਚ ਅਰਬੀ ਭਾਸ਼ਾ ਵਿਚ ‘ਅੱਲ੍ਹਾ ਹੂ ਅਕਬਰ’ ਲਿਖਿਆ ਹੈ ਅਤੇ ਉਸ ਤੋਂ ਬਾਅਦ ਅੰਗਰੇਜ਼ੀ ਵਿਚ ਲਿਖਿਆ ਹੈ, ‘‘ਸਾਡਾ ਖੁੱਲ੍ਹਾ ਚੈਲੇਂਜ ਹੈ ਜਲੰਧਰ ਪ੍ਰਸ਼ਾਸਨ ਨੂੰ, ਅਸੀਂ 31 ਦਸੰਬਰ ਨੂੰ ਵੰਡਰਲੈਂਡ ਵਾਟਰ ਪਾਰਕ ਵਿਚ ਬਲਾਸਟ (ਧਮਾਕਾ) ਕਰਾਂਗੇ। ਜੇਕਰ ਰੋਕ ਸਕਦੇ ਹੋ ਤਾਂ ਰੋਕ ਲਓ। ਕਾਊਂਟਡਾਊਨ ਸ਼ੁਰੂ...ਟਿਕ-ਟੋਕ ਟਿਕ-ਟੋਕ ਟਿਕ-ਟੋਕ।’’
ਇਸ ਸਬੰਧ ਵਿਚ ਜਦੋਂ ਦਿਹਾਤੀ ਦੇ ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਧਮਾਕੇ ਦੀ ਜੋ ਧਮਕੀ ਦਿੱਤੀ ਗਈ ਹੈ, ਉਹ ਇਕ ਡਰਾਮਾ ਹੈ ਅਤੇ ਵੰਡਰਲੈਂਡ ਪਾਰਕ ਵਿਚ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਕਿਸੇ ਨੂੰ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਧਮਕੀ ਵਾਲੀ ਚਿੱਠੀ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਘਰ 'ਚ ਵਿਛ ਗਏ ਸੱਥਰ, ਧੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਪਿਓ ਨੇ ਛੱਡੀ ਦੁਨੀਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e