ਪੰਜਾਬ ਦੇ ਜ਼ਿਲ੍ਹੇ ''ਚ ਲੋਹੜੀ ਤੱਕ ਬਿਜਲੀ ਰਹੇਗੀ ਬੰਦ! ਜਾਣੋ ਕਿੰਨੇ ਘੰਟਿਆਂ ਦਾ ਲੱਗੇਗਾ ਕੱਟ?

Saturday, Jan 11, 2025 - 12:23 PM (IST)

ਪੰਜਾਬ ਦੇ ਜ਼ਿਲ੍ਹੇ ''ਚ ਲੋਹੜੀ ਤੱਕ ਬਿਜਲੀ ਰਹੇਗੀ ਬੰਦ! ਜਾਣੋ ਕਿੰਨੇ ਘੰਟਿਆਂ ਦਾ ਲੱਗੇਗਾ ਕੱਟ?

ਧਰਮਕੋਟ : ਪੰਜਾਬ 'ਚ ਮੋਗਾ ਜ਼ਿਲ੍ਹੇ ਦੇ ਲੋਕਾਂ ਨੂੰ ਲੋਹੜੀ ਤੱਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਇਨ੍ਹਾਂ ਇਲਾਕਿਆਂ 'ਚ ਅੱਜ ਤੋਂ 3 ਦਿਨਾਂ ਤੱਕ ਬਿਜਲੀ ਦਾ ਲੰਬਾ ਕੱਟ ਲੱਗਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 66 ਕੇ. ਵੀ. ਸਬ-ਸਟੇਸ਼ਨ ਕੋਟ ਮੁਹੰਮਦ ਖਾਂ ਮੋਗਾ ਅਤੇ 66 ਕੇ. ਵੀ. ਸਬ-ਸਟੇਸ਼ਨ ਲੋਹਗੜ੍ਹ ਤੋਂ ਚੱਲਦੇ ਸਾਰੇ 11 ਕੇ. ਵੀ. ਫੀਡਰ, ਏ. ਪੀ. ਅਰਬਨ, ਯੂ. ਪੀ. ਐੱਸ. ਫੀਡਰ 11 ਜਨਵਰੀ ਤੋਂ 13 ਜਨਵਰੀ ਤੱਕ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।

ਇਹ ਵੀ ਪੜ੍ਹੋ : 'ਆਪ' ਵਿਧਾਇਕ ਦੀ ਮੌਤ 'ਤੇ CM ਮਾਨ ਦੀ ਪਤਨੀ ਸਣੇ ਅਮਨ ਅਰੋੜਾ ਦਾ ਬਿਆਨ

ਇਹ ਫੀਡਰ ਨੈਸ਼ਨਲ ਹਾਈਵੇਅ ਵਲੋਂ ਚੇਜਿੰਗ, ਲਿਫ਼ਟਿੰਗ ਅਤੇ ਕੰਮ ਕਰਨ ਲਈ ਬੰਦ ਕੀਤੇ ਗਏ ਹਨ। ਇਸ ਕਾਰਨ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਗੁਰਮੀਤ ਸਿੰਘ ਗਿੱਲ ਐੱਸ. ਡੀ. ਓ. ਬਿਜਲੀ ਬੋਰਡ ਧਰਮਕੋਟ ਵਲੋਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਲੋਕਾਂ ਲਈ ਫਿਰ ਖ਼ਤਰੇ ਦੀ ਘੰਟੀ! ਬੇਹੱਦ ਚਿੰਤਾਜਨਕ ਬਣੇ ਹਾਲਾਤ, ਰਹੋ ਬਚ ਕੇ

ਬਿਜਲੀ ਬੰਦ ਹੋਣ ਕਾਰਨ ਜਿੱਥੇ ਲੋਕਾਂ ਨੂੰ ਖ਼ਾਸ ਕਰਕੇ ਐਤਵਾਰ ਵਾਲੇ ਦਿਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਭ ਦੀ ਛੁੱਟੀ ਰਹਿੰਦੀ ਹੈ। ਇਸ ਤੋਂ ਅਗਲੇ ਦਿਨ ਸੋਮਵਾਰ ਨੂੰ ਲੋਹੜੀ ਦਾ ਤਿਉਹਾਰ ਹੈ, ਜਿਸ ਕਾਰਨ ਘਰੇਲੂ ਸੁਆਣੀਆਂ ਨੂੰ ਭਾਰੀ ਪਰੇਸ਼ਾਨੀ ਪੈ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News