ਪਤਨੀ ਨੂੰ ਪੇਕੇ ਲੈਣ ਗਏ ਪਤੀ ਨੇ ਨਹਿਰ ''ਚ ਮਾਰੀ ਛਾਲ, ਮੌਤ

02/03/2020 11:58:12 PM

ਖੰਨਾ, (ਜ.ਬ.)— ਰਾਮ ਨਗਰ ਲਲਹੇੜੀ ਰੋਡ ਬਿੱਲਾ ਵਾਲੀ ਛੱਪੜੀ ਦਾ ਨਿਵਾਸੀ ਨਿਤੀਨ ਵਿਜ (31) ਦੀ ਲਾਸ਼ ਸੋਮਵਾਰ ਨੂੰ ਸਰਹਿੰਦ ਨਹਿਰ ਤੋਂ ਬਰਾਮਦ ਹੋ ਗਈ । ਉਥੇ ਹੀ ਲਾਸ਼ ਨੂੰ ਪੋਸਟਮਾਰਟਮ ਲਈ ਅੰਬਾਲੇ ਦੀ ਮੌਰਚਰੀ 'ਚ ਰਖਵਾਇਆ ਗਿਆ ਹੈ । ਇਸ ਸਬੰਧੀ ਖੰਨਾ ਪੁਲਸ ਨੇ ਹੁਣ ਤੱਕ ਨਾ ਤਾਂ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਹੈ ਅਤੇ ਨਾ ਹੀ ਕੋਈ ਹੋਰ ਮਾਮਲਾ ਦਰਜ ਕੀਤਾ ਹੈ । ਪੀੜਤ ਪਰਿਵਾਰ ਪੁਲਸ ਦੇ ਬਿਆਨਾਂ ਦਾ ਇੰਤਜ਼ਾਰ ਕਰ ਰਹੀ ਹੈ ਇਸਦੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ ।
ਜਾਣਕਾਰੀ ਅਨੁਸਾਰ ਨਿਤੀਨ ਵਿਜ ਜੋ ਕਿ ਸ਼ਹਿਰ ਦਾ ਵਪਾਰੀ ਹੈ । ਐਤਵਾਰ ਨੂੰ ਕਰੀਬ ਸ਼ਾਮ 6.15 ਵਜੇ ਆਪਣੀ ਕਾਰ 'ਤੇ ਸਵਾਰ ਹੋ ਕੇ ਆਪਣੀ ਪਤਨੀ ਨੂੰ ਪੇਕੇ ਤੋਂ ਲੈਣ ਲਈ ਮੰਡੀ ਗੋਬਿਦਗੜ੍ਹ ਲਈ ਰਵਾਨਾ ਹੋਇਆ ਸੀ । ਜਦੋਂ ਕਾਫ਼ੀ ਦੇਰ ਤੱਕ ਉਹ ਘਰ ਨਹੀਂ ਪਰਤਿਆ ਤਾਂ ਉਸਦੇ ਪਿਤਾ ਨੇ ਜਦੋਂ ਉਸਦੇ ਸਹੁਰਾ-ਘਰ ਵਿਚ ਉਸਦੇ ਬਾਰੇ ਵਿਚ ਪੁੱਛਗਿਛ ਕੀਤੀ ਤਾਂ ਪਤਾ ਲਗਾ ਕਿ ਉਹ ਇੱਥੇ ਨਹੀਂ ਆਇਆ ਹੈ । ਇਸ ਸਬੰਧੀ ਸਿਟੀ-1 ਪੁਲਸ ਨੂੰ ਗੁਮਸ਼ੁਦਾ ਦੀ ਸ਼ਿਕਾਇਤ ਦਰਜ ਕਰਵਾਈ ਗਈ । ਇਸਦੇ ਆਧਾਰ 'ਤੇ ਸੋਮਵਾਰ ਉਨ੍ਹਾਂ ਨੂੰ ਇਕ ਲਾਸ਼ ਮਿਲਣ ਬਾਰੇ ਸੂਚਤ ਕੀਤਾ ਗਿਆ, ਜਦੋਂ ਪਰਿਵਾਰ ਵਾਲਿਆਂ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਲਾਸ਼ ਉਨ੍ਹਾਂ ਦੇ ਬੇਟੇ ਦੀ ਹੀ ਸੀ । ਪਰਿਵਾਰ ਵਾਲੀਆਂ ਦੇ ਅਨੁਸਾਰ ਉਸਦਾ ਵਿਆਹ 9 ਮਹੀਨੇ ਪਹਿਲਾਂ ਹੀ ਹੋਇਆ ਸੀ । ਉਸਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ 'ਚ ਹਾਲਤ ਸਪੱਸ਼ਟ ਨਹੀਂ ਹੋ ਪਾਈ ਹੈ । ਪਰਿਵਾਰ ਵਾਲੇ ਆਤਮਹੱਤਿਆ ਦੀ ਗੱਲ ਨੂੰ ਪੂਰੀ ਤਰ੍ਹਾਂ ਨਕਾਰ ਰਹੇ ਹਨ । ਸਮਾਚਾਰ ਲਿਖੇ ਜਾਣ ਤੱਕ ਉਨ੍ਹਾਂ ਲੋਕਾਂ ਨੇ ਪੁਲਸ ਦੇ ਸਾਹਮਣੇ ਬਿਆਨ ਦਰਜ ਨਹੀਂ ਕਰਵਾਏ ਸਨ ਅਤੇ ਇਹੀ ਕਾਰਣ ਹੈ ਕਿ ਪੁਲਸ ਕਾਰਵਾਈ ਵਿਚ ਦੇਰੀ ਹੋ ਰਹੀ ਹੈ ।


KamalJeet Singh

Content Editor

Related News