Fake ID ਪਰੂਫ ਰਾਹੀਂ ਹੋ ਰਿਹਾ ਸੀ ਹਵਾਈ ਅੱਡੇ ''ਚ ਦਾਖਲ, ਪੁਲਸ ਨੇ ਕੀਤਾ ਕਾਬੂ

Sunday, Oct 27, 2024 - 12:56 AM (IST)

Fake ID ਪਰੂਫ ਰਾਹੀਂ ਹੋ ਰਿਹਾ ਸੀ ਹਵਾਈ ਅੱਡੇ ''ਚ ਦਾਖਲ, ਪੁਲਸ ਨੇ ਕੀਤਾ ਕਾਬੂ

ਹਲਵਾਰਾ (ਮਨਦੀਪ)- ਉੱਤਰੀ ਭਾਰਤ ਦੇ ਹਵਾਈ ਅੱਡਾ ਹਲਵਾਰਾ ਦੇ ਬੇਹੱਦ ਅਹਿਮ ਤਕਨੀਕੀ ਏਰੀਏ 'ਚ ਆਪਣੀ ਗਲਤ ਪਹਿਚਾਣ ਤੇ ਜਾਅਲੀ ਆਈ.ਡੀ. ਪਰੂਫ ਦੀ ਵਰਤੋਂ ਕਰਕੇ ਦਾਖਲ ਹੋਣ ਵਾਲੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਅਜੈ ਰਿਸ਼ੀਦੇਵ ਪੁੱਤਰ ਸੋਨੀ ਲਾਲ ਰਿਸ਼ੀਦੇਵ ਵਾਸੀ ਖੁਰਖੁਰੀਆ, ਹਾਵਾਕੌਲ, ਗਮਾਰੀਆ ਜ਼ਿਲ੍ਹਾ ਕਿਸ਼ਨਗੰਜ, ਮਦਨਪੁਰ (ਬਿਹਾਰ) ਹਾਲ ਵਾਸੀ ਰੱਤੋਵਾਲ ਚੌਂਕ ਅਕਾਲਗੜ੍ਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਥਾਣਾ ਸੁਧਾਰ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਫਲਾਇੰਗ ਅਫ਼ਸਰ ਪਰਸ਼ੋਤਮ ਲਾਲ ਸ਼ਰਮਾ ਵੱਲੋਂ ਪੁਲਸ ਨੂੰ ਦਿੱਤੇ ਬਿਆਨਾ 'ਚ ਦੱਸਿਆ ਕਿ ਅਜੈ ਰਿਸ਼ੀਦੇਵ ਪੁੱਤਰ ਸੋਨੀ ਲਾਲ ਰਿਸ਼ੀਦੇਵ ਵਾਸੀ ਖੁਰਖੁਰੀਆ, ਹਾਵਾਕੌਲ, ਗਮਾਰੀਆ ਜ਼ਿਲ੍ਹਾ ਕਿਸ਼ਨਗੰਜ, ਮਦਨਪੁਰ (ਬਿਹਾਰ) ਨੇ ਆਪਣੀ ਜਾਅਲੀ ਪਛਾਣ ਅਤੇ ਜਾਅਲੀ ਆਈ.ਡੀ. ਨਾਲ ਖ਼ੁਦ ਨੂੰ ਸੱਜਾਦ ਆਲਮ ਪੁੱਤਰ ਸਨੀਚਾਰਾ ਵਾਸੀ ਬਿਹਾਰ ਦਰਸਾਇਆ ਸੀ ਤੇ ਇਸ ਪਛਾਣ ਦੀ ਵਰਤੋਂ ਕਰ ਕੇ ਉਸ ਨੇ ਏਅਰ ਫੋਰਸ ਖੇਤਰ ਦੇ ਅਹਿਮ ਤਕਨੀਕੀ ਏਰੀਏ 'ਚ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। 

ਇਹ ਵੀ ਪੜ੍ਹੋ- ਦਾਦੇ-ਪੋਤੀ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ 'ਚ ਵੜ ਗਈ ਸਕੂਟਰੀ ਤੇ ਸੀਟਾਂ 'ਤੇ ਖਿੱਲਰ ਗਈਆਂ ਲਾ.ਸ਼ਾਂ

ਉਸ ਨੂੰ ਏਅਰ ਫੋਰਸ ਪੁਲਸ ਵੱਲੋਂ ਮੌਕੇ 'ਤੇ ਹੀ ਦਬੋਚ ਲਿਆ ਗਿਆ। ਥਾਣਾ ਸੁਧਾਰ ਮੁਖੀ ਨੇ ਦੱਸਿਆ ਕਿ ਅਜੈ ਰਿਸ਼ੀਦੇਵ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਉਕਤ ਮੁਲਜ਼ਮ ਦਾ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਸੀ। ਰਿਮਾਂਡ ਖਤਮ ਹੋਣ 'ਤੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਦੀ ਕਾਰਵਾਈ ਥਾਣੇਦਾਰ ਕਰਮਜੀਤ ਸਿੰਘ ਨੂੰ ਸੌਂਪੀ ਗਈ ਹੈ।

ਇਹ ਵੀ ਪੜ੍ਹੋ- ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਵੜੀ ਬੱਸ, ਬਾਈਕ 'ਤੇ ਜਾਂਦੇ ਪਤੀ-ਪਤਨੀ ਨੂੰ ਦਰੜਿਆ, ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News