ਕਰਫਿਊ ਦੌਰਾਨ ਬਿਨਾਂ ਮਾਸਕ ਘੁੰਮ ਰਿਹਾ ਵਿਅਕਤੀ ਕਾਬੂ, ਮਾਮਲਾ ਦਰਜ

04/28/2021 11:28:04 AM

ਭਵਾਨੀਗੜ੍ਹ (ਕਾਂਸਲ)-ਸਥਾਨਕ ਪੁਲਸ ਵੱਲੋਂ ਪਿੰਡ ਖੇੜੀਗਿੱਲਾਂ ਵਿਖੇ ਬਿਨਾਂ ਮਾਸਕ ਘੁੰਮ ਰਹੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਜਦੋਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਵੱਲੋਂ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਸ਼ਾਮ 6 ਤੋਂ ਸਵੇਰੇ 5 ਵਜੇ ਤੱਕ ਕਰਫਿਊ ਦੀ ਪਾਲਣਾ ਕਰਵਾਉਣ ਲਈ ਗਸ਼ਤ ਕਰਦੇ ਹੋਏ ਪਿੰਡ ਖੇੜੀਗਿੱਲਾਂ ਵਿਖੇ ਪਹੁੰਚੀ ਤਾਂ ਇਥੇ ਪੁਲਸ ਪਾਰਟੀ ਨੇ ਬਿਨਾਂ ਮਾਸਕ ਘੁੰਮ ਰਹੇ ਪੱਪੂ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਖੇੜੀਗਿੱਲਾਂ ਨੂੰ ਕਾਬੂ ਕਰ ਕੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   


Manoj

Content Editor

Related News