ਵੱਡੀ ਵਾਰਦਾਤ : ਮਾਂ-ਪੁੱਤ ਦਾ ਕਤਲ ਕਰਨ ਮਗਰੋਂ ਲਾਸ਼ਾਂ ਨੂੰ ਕਮਰੇ ''ਚ ਲਾਕ ਕਰ ਕੇ ਕਾਤਲ ਫ਼ਰਾਰ
Thursday, Dec 26, 2024 - 06:31 AM (IST)
ਲੁਧਿਆਣਾ (ਗੌਤਮ/ਰਿਸ਼ੀ) : ਹੈਬੋਵਾਲ ਇਲਾਕੇ ’ਚ ਚੂਹੜਪੁਰ ਰੋਡ ’ਤੇ ਸਥਿਤ ਪ੍ਰੇਮ ਵਿਹਾਰ ਕਾਲੋਨੀ ’ਚ ਕਿਸੇ ਨੇ ਮਾਂ-ਪੁੱਤ ਦਾ ਦਰਦਨਾਕ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਕਾਤਲ ਦੋਵੇਂ ਲਾਸ਼ਾਂ ਨੂੰ ਕੰਬਲ ’ਚ ਲਪੇਟ ਕੇ ਕਮਰੇ ਨੂੰ ਲਾਕ ਕਰ ਕੇ ਫ਼ਰਾਰ ਹੋ ਗਿਆ।
ਮੁਹੱਲੇ ’ਚ ਬਦਬੂ ਫੈਲਣ ਲੱਗੀ ਤਾਂ ਗੁਆਂਢ ਦੇ ਲੋਕਾਂ ਨੇ ਪੁਲਸ ਕੰਟਰੋਲ ’ਤੇ ਸੂਚਿਤ ਕੀਤਾ। ਪਤਾ ਲੱਗਦੇ ਹੀ ਚੌਕੀ ਜਗਤਪੁਰੀ ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਮਾਂ-ਪੁੱਤ ਦੀਆਂ ਲਾਸ਼ਾਂ ਬੈੱਡ ’ਤੇ ਪਈਆਂ ਸਨ। ਕਮਰੇ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਨਕਦੀ ਤੇ ਹੋਰ ਕੀਮਤੀ ਸਾਮਾਨ ਵੀ ਗਾਇਬ ਸੀ।
ਇਹ ਵੀ ਪੜ੍ਹੋ : ਹਾਈ ਪ੍ਰੋਫਾਈਲ ਹੋਈ ਲੁਧਿਆਣਾ ਦੇ ਮੇਅਰ ਦੀ ਚੋਣ: ਦਿੱਲੀ ਤੱਕ ਪੁੱਜੀ ਗੂੰਜ
ਚੌਕੀ ਇੰਚਾਰਜ ਸੁਖਮਿੰਦਰ ਸਿੰਘ ਨੇ ਮਰਨ ਵਾਲੀ ਔਰਤ ਦੀ ਪਛਾਣ ਸੋਨੀਆ (42) ਅਤੇ ਉਸ ਦੇ ਬੇਟੇ ਕਾਰਤਿਕ (12) ਵਜੋਂ ਕੀਤੀ ਹੈ। ਪੁਲਸ ਨੇ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਦੋਵਾਂ ਦੇ ਸਿਰੇ ’ਤੇ ਡੂੰਘੇ ਜ਼ਖਮ ਹਨ, ਜਿਨ੍ਹਾਂ ਦੇ ਚਿਹਰੇ ਦੀ ਹਾਲਤ ਵਿਗੜੀ ਹੋਈ ਹੈ। ਮੌਕੇ ’ਤੇ ਜਾਂਚ ਤੋਂ ਬਾਅਦ ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ, ਜਿਨ੍ਹਾਂ ਦੇ ਮੋਬਾਈਲ ਫੋਨਾਂ ਨੂੰ ਲੈ ਕੇ ਡਿਟੇਲ ਖੰਗਾਲੀ ਜਾ ਰਹੀ ਹੈ। ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8