ਮਾਛੀਵਾੜਾ ਮੰਡੀ ’ਚ ਖਰੀਦ ਏਜੰਸੀਆਂ ਨੇ 75 ਕਰੋੜ ਦੀ ਫਸਲ ਖਰੀਦੀ ਪਰ ਅਦਾਇਗੀ ਜ਼ੀਰੋ

10/14/2020 10:49:58 AM

ਮਾਛੀਵਾੜਾ ਸਾਹਿਬ (ਟੱਕਰ) - ਸਰਕਾਰਾਂ ਵਲੋਂ ਮੰਡੀਆਂ ’ਚ ਫਸਲ ਖਰੀਦ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਉਸ ਸਮੇਂ ਖੋਖਲੇ ਸਾਬਿਤ ਹੋਏ ਜਦੋਂ ਅੱਜ 15 ਦਿਨ ਬੀਤ ਜਾਣ ਦੇ ਬਾਵਜ਼ੂਦ ਅਜੇ ਤੱਕ ਕਿਸਾਨਾਂ ਦੀ ਖਰੀਦੀ ਫਸਲ ਦੀ ਅਦਾਇਗੀ ਸ਼ੁਰੂ ਨਾ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਅਨਾਜ ਮੰਡੀ ’ਚ 27 ਸਤੰਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। 12 ਅਕਤੂਬਰ ਤੱਕ 4 ਲੱਖ ਕੁਇੰਟਲ ਝੋਨਾ ਵੱਖ-ਵੱਖ ਸਰਕਾਰੀ ਏਜੰਸੀਆਂ ਵਲੋਂ ਖਰੀਦਿਆ ਜਾ ਚੁੱਕਾ ਹੈ, ਜਿਸ ਦੀ ਰਾਸ਼ੀ 75 ਕਰੋੜ ਰੁਪਏ ਬਣਦੀ ਹੈ ਪਰ ਸਰਕਾਰ ਵਲੋਂ ਜੇ ਤੱਕ ਅਦਾਇਗੀ ਜ਼ੀਰੋ ਹੈ, ਜਿਸ ਕਾਰਣ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ ਹਨ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਮਾਛੀਵਾੜਾ ਅਨਾਜ ਮੰਡੀ ’ਚ ਝੋਨੇ ਦੀ ਆਮਦ ਜ਼ੋਰਾਂ ’ਤੇ ਹੈ ਅਤੇ ਸਰਕਾਰੀ ਖਰੀਦ ਏਜੰਸੀਆਂ ਵਲੋਂ ਸੁੱਕਾ ਝੋਨਾ ਵੀ ਤੁਰੰਤ ਖਰੀਦਿਆ ਜਾ ਰਿਹਾ ਹੈ। ਅਦਾਇਗੀ ਨਾ ਹੋਣ ਕਾਰਣ ਕਿਸਾਨਾਂ ਦੀਆਂ ਅਗਲੀਆਂ ਫਸਲਾਂ ਦੀ ਬਿਜਾਈ ਤੇ ਹੋਰ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ’ਚ ਬੜੀ ਮੁਸ਼ਕਿਲ ਆ ਰਹੀ ਹੈ। ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀ ਹਰਜਿੰਦਰ ਸਿੰਘ ਖੇੜਾ, ਪਰਮਿੰਦਰ ਸਿੰਘ ਗੁਲਿਆਣੀ, ਗੁਰਨਾਮ ਸਿੰਘ ਨਾਗਰਾ ਨੇ ਦੱਸਿਆ ਕਿ ਰੋਜ਼ਾਨਾ ਹੀ ਸਰਕਾਰੀ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਲਾਰੇ ਲਗਾਏ ਜਾ ਰਹੇ ਹਨ। ਉਨ੍ਹਾਂ ਦੇ ਖਾਤਿਆਂ ਵਿਚ ਫਸਲ ਦੀ ਅਦਾਇਗੀ ਆ ਜਾਵੇਗੀ ਅਤੇ ਅੱਗੋਂ ਉਹ ਕਿਸਾਨਾਂ ਨੂੰ ਰਾਸ਼ੀ ਦੇਣ ਦਾ ਭਰੋਸਾ ਦੇ ਦਿੰਦੇ ਹਨ ਪਰ ਹਾਲਾਤ ਇਹ ਹਨ ਕਿ ਕਿਸਾਨ ਰੋਜ਼ਾਨਾ ਆੜ੍ਹਤੀਆਂ ਦੀਆਂ ਦੁਕਾਨਾਂ ਤੋਂ ਬਿਨ੍ਹਾਂ ਰਾਸ਼ੀ ਲਏ ਬੇਰੰਗ ਮੁੜ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਬਾਲੀਵੁੱਡ ਦੇ ਚੋਟੀ ਦੇ ਨਿਰਮਾਤਾਵਾਂ ਨੇ 2 ਨਿਊਜ਼ ਚੈਨਲਾਂ ਖ਼ਿਲਾਫ ਦਰਜ ਕਰਵਾਇਆ ਮਾਮਲਾ, ਜਾਣੋ ਕਿਉਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ

ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਨੇ ਆਲੂ ਦੀ ਬਿਜਾਈ ਕਰ ਲਈ ਹੈ, ਜਿਸ ਦਾ ਬੀਜ, ਡੀਜ਼ਲ ਤੇ ਹੋਰ ਵਸਤਾਂ ਲਈ ਪੈਸੇ ਦੀ ਲੋੜ ਹੈ ਪਰ ਸਰਕਾਰ ਵਲੋਂ ਅਦਾਇਗੀ ਨਾ ਹੋਣ ਕਾਰਣ ਇਹ ਸਭ ਕੁਝ ਪਛੜ ਰਿਹਾ ਹੈ। ਆੜ੍ਹਤੀਆਂ ਤੇ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਦੀ ਫਸਲਾਂ ਦੀ ਅਦਾਇਗੀ ਕਰੇ।


rajwinder kaur

Content Editor

Related News