ਲੁਧਿਆਣਾ ਦੇ ਸਟੀਲ ਟ੍ਰੈਡਜ ਲੋਕ ਸਭਾ ਚੋਣਾਂ ''ਚ ਦਬਾਉਣਗੇ ਨਾਟੋ ਦਾ ਬਟਨ

04/21/2019 12:47:21 AM

ਲੁਧਿਆਣਾ,(ਸਲੂਜਾ) : ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ 'ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਪ੍ਰਤੀ ਸਮੇਂ ਦੀ ਸਰਕਾਰ ਵਲੋਂ ਵਪਾਰੀ ਵਰਗ ਨੂੰ ਅਣਦੇਖਿਆ ਕੀਤੇ ਜਾਣ ਤੋਂ ਖਫਾ ਸਟੀਲ ਟ੍ਰੈਡਜ ਦੀ ਅੱਜ ਰਾਤ ਇਕ ਹੰਗਾਮੀ ਮੀਟਿੰਗ ਲੁਧਿਆਣਾ ਸਟੀਲ ਟ੍ਰੈਡਜ ਐਸੋ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਮਿਕਾ ਦੀ ਪ੍ਰਧਾਨਗੀ 'ਚ ਹੋਈ।  ਜਿਸ 'ਚ ਸਰਵਸਮਤੀ ਨਾਲ ਇਹ ਪ੍ਰਸਤਾਵ ਪਾਸ ਕੀਤਾ ਗਿਆ ਕਿ ਇਸ ਬਾਰ ਲੋਕ ਸਭਾ ਚੋਣਾਂ 'ਚ ਕਿਸੇ ਵੀ ਪਾਰਟੀ ਦੇ ਪੱਖ 'ਚ ਵੋਟ ਪਾਉਣ ਦੀ ਜਗਾ ਨਾਟੋ ਦਾ ਬਟਨ ਦਬਾ ਕੇ ਆਪਣੇ ਰੋਸ਼ ਦਾ ਇਜ਼ਹਾਰ ਕੀਤਾ ਜਾਵੇਗਾ। ਮਿਕਾ ਨੇ ਦੇਸ਼ ਭਰ ਦੇ ਸਮੂਹ ਵਪਾਰੀਆਂ ਨੂੰ ਵੀ ਇਹ ਪੁਰਜ਼ੋਰ ਅਪੀਲ ਕੀਤੀ ਕਿ ਉਹ ਨਾਟੋ ਦਾ ਬਟਨ ਦਬਾਉਣ ਸਬੰਧੀ ਫੈਸਲਾ ਲੈਣ। ਉਨ੍ਹਾਂ ਕਿਹਾ ਕਿ ਅੱਜ ਵਪਾਰੀ ਵਰਗ ਨੂੰ ਭ੍ਰਿਸ਼ਟ ਸਿਸਟਮ ਦੇ ਕਾਰਨ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਪਾਰੀਆਂ ਦੇ ਕਾਨੂੰਨ ਸਖ਼ਤ ਨਾ ਹੋਣ ਦੇ ਵਜਾ ਨਾਲ ਲੱਖਾਂ ਰੁਪਏ ਡੁੱਬੇ ਪਏ ਹਨ। ਉਨ੍ਹਾਂ ਨੂੰ ਆਪਣੀ ਮਿਹਨਤ ਦੀ ਕਮਾਈ ਦੇ ਪੈਸੇ ਲੈਣ ਲਈ ਕੋਰਟ ਦੇ ਚੱਕਰ ਕੱਟਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। 


Related News