ਪਿੱਕਅਪ ਜੀਪ ਨਾਲ ਟਕਰਾਇਆ ਟਮਾਟਰਾਂ ਦਾ ਭਰਿਆ ਬੇਕਾਬੂ ਕੈਂਟਰ, 4 ਜ਼ਖ਼ਮੀ

Thursday, Jul 04, 2024 - 02:45 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਬਿਲਾਸਪੁਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ਉੱਪਰ ਬੀਤੀ ਰਾਤ ਇਕ ਟਮਾਟਰਾਂ ਦਾ ਭਰਿਆ ਹੋਇਆ ਕੈਂਟਰ ਬੇਕਾਬੂ ਹੋ ਪਿੰਡ ਮੋੜਾ ਵਿਖੇ ਲੱਗੇ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ੇ ਦੇ ਬੂਥ ਨੂੰ ਤੋੜਦਾ ਹੋਇਆ ਸਾਹਮਣੇ ਤੋਂ ਆ ਰਹੀ ਇਕ ਪਿੱਕਅਪ ਜੀਪ ਨਾਲ ਜਾ ਟਕਰਾਇਆ, ਜਿਸ ਕਾਰਨ ਇਸ ਹਾਦਸੇ ਵਿਚ ਟੋਲ ਪਲਾਜ਼ੇ ’ਤੇ ਕੰਮ ਕਰਦੇ 2 ਵਰਕਰ ਅਤੇ ਦੋਵੇਂ ਵਾਹਨਾਂ ਦੇ ਡਰਾਈਵਰ ਵੀ ਜ਼ਖ਼ਮੀ ਹੋ ਗਏ।

PunjabKesari

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਕ ਕੈਂਟਰ ਸੁੰਦਰ ਨਗਰ ਹਿਮਾਚਲ ਪ੍ਰਦੇਸ਼ ਤੋਂ ਟਮਾਟਰ ਭਰ ਕੇ ਗੁਜਰਾਤ ਨੂੰ ਜਾ ਰਿਹਾ ਸੀ, ਜਦੋਂ ਉਹ ਹਿਮਾਚਲ ਪ੍ਰਦੇਸ਼ ਦੀ ਹੱਦ ਖ਼ਤਮ ਹੁੰਦੇ ਹੀ ਪੰਜਾਬ ਦੀ ਹੱਦ ਅੰਦਰ ਦਾਖ਼ਲ ਹੋਇਆ ਤਾਂ ਉਕਤ ਕੈਂਟਰ ਬੇਕਾਬੂ ਹੋ ਗਿਆ ਅਤੇ ਪਿੰਡ ਮੋੜਾ ਵਿਖੇ ਲੱਗੇ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ੇ ਦੇ ਬੂਥ ਨਾਲ ਟਕਰਾ ਕੇ ਉਸ ਨੂੰ ਤੋੜਦਾ ਹੋਇਆ ਸਾਹਮਣੇ ਤੋਂ ਆ ਰਹੀ ਪਿੱਕਅਪ ਜੀਪ ਨਾਲ ਜਾ ਟਕਰਾਇਆ, ਜਿਸ ਕਾਰਨ ਕੈਂਟਰ ਅਤੇ ਪਿੱਕਅਪ ਜੀਪ ਸੜਕ ਦੇ ਵਿਚਕਾਰ ਪਲਟ ਗਏ ।

ਇਹ ਵੀ ਪੜ੍ਹੋ- ਗਰਮੀ ਤੋਂ ਬਚਣ ਲਈ ਕੰਢੀ ਕਨਾਲ ਨਹਿਰ 'ਚ ਗਿਆ 28 ਸਾਲਾ ਨੌਜਵਾਨ ਡੁੱਬਿਆ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

ਇਸ ਹਾਦਸੇ ਨਾਲ ਟੋਲ ਪਲਾਜ਼ੇ ਦਾ ਬੂਥ ਬੁਰੀ ਤਰ੍ਹਾਂ ਨਾਲ ਟੁੱਟ ਕੇ ਚਕਨਾਚੂਰ ਹੋ ਗਿਆ ਅਤੇ ਟੋਲ ਪਲਾਜ਼ੇ ਉੱਪਰ ਤਾਇਨਾਤ ਦੋ ਕਰਮਚਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਦੋ ਦੇ ਮਾਮੂਲੀ ਸੱਟਾਂ ਲੱਗੀਆਂ। ਇਸ ਹਾਦਸੇ ਵਿਚ ਕੈਂਟਰ ਚਾਲਕ ਅਤੇ ਜੀਪ ਚਾਲਕ ਵੀ ਜਖ਼ਮੀ ਹੋ ਗਏ। ਇਸ ਹਾਦਸੇ ਵਿਚ ਜਿੱਥੇ ਟੋਲ ਪਲਾਜ਼ਾ ਦੇ ਬੂਥ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਦੋਵੇਂ ਵਾਹਨ ਵੀ ਕਾਫ਼ੀ ਨੁਕਸਾਨੇ ਗਏ ਹਨ।

ਜ਼ਖ਼ਮੀਆਂ ਦੀ ਪਛਾਣ ਟੋਲ ਪਲਾਜ਼ਾ ਕਰਮਚਾਰੀ ਰੌਸ਼ਨ (22) ਪੁੱਤਰ ਲਛਮਣ ਵਾਸੀ ਉੱਤਰ ਪ੍ਰਦੇਸ਼, ਲਖਵਿੰਦਰ ਸਿੰਘ (34)ਪੁੱਤਰ ਪਹੂ ਰਾਮ ਵਾਸੀ ਪਿੰਡ ਮੋੜਾ ਅਤੇ ਕੈਂਟਰ ਚਾਲਕ ਅਮਰੀਕ ਸਿੰਘ (52) ਪੁੱਤਰ ਉੱਤਮ ਸਿੰਘ ਵਾਸੀ ਪਿੰਡ ਜੰਡੂਵਾਲੀ ਜ਼ਿਲ੍ਹਾ ਫਾਜ਼ਲਿਕਾ, ਪਿੱਕਅਪ ਜੀਪ ਚਾਲਕ ਬਾਬਰ ਅਲੀ (24) ਪੁੱਤਰ ਅਨਵਰ ਅਲੀ ਵਾਸੀ ਸ਼੍ਰੀ ਗੰਗਾਨਗਰ ਰਾਜਸਥਾਨ ਵਜੋਂ ਹੋਈ ਹੈ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਏ. ਐੱਸ. ਆਈ. ਪ੍ਰੀਤਮ ਸਿੰਘ ਪੁਲਸ ਪਾਰਟੀ ਨਾਲ ਮੌਕੇ ਉੱਪਰ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਲੋਂ ਜੋ ਬਿਆਨ ਦਿੱਤੇ ਜਾਣਗੇ ਉਸ ਦੇ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਜਲੰਧਰ 'ਚ ਅਕਾਲੀ ਦਲ ਨੂੰ ਝਟਕਾ, ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਕਹਿ 'ਆਪ' ਹੋਇਆ ਸ਼ਾਮਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News