ਸਮਰਾਲਾ : ਬੇਕਾਬੂ ਕੈਂਟਰ ਨੇ ਕੁਚਲੇ 15 ਮੋਟਰਸਾਈਕਲ ਤੇ ਕਈ ਹੋਰ ਵਾਹਨ

03/09/2019 8:24:30 PM

ਸਮਰਾਲਾ,(ਗਰਗ, ਬੰਗੜ) : ਲੁਧਿਆਣਾ ਦੇ ਸਮਰਾਲਾ ਇਲਾਕੇ 'ਚ ਇਕ ਤੇਜ਼ ਰਫਤਾਰ ਬੇਕਾਬੂ ਕੈਂਟਰ ਨੇ 15 ਤੋਂ 16 ਮੋਟਰਸਾਈਕਲ ਤੇ ਕਈ ਹੋਰ ਵਾਹਨਾਂ ਨੂੰ ਕੁਚਲ ਦਿੱਤਾ। ਜਿਸ ਦੌਰਾਨ 3 ਲੋਕ ਜ਼ਖਮੀ ਹੋ ਗਏ। ਬਰੈੱਡ ਢੋਹਣ ਵਾਲੇ ਕੈਂਟਰ ਦੇ ਚਾਲਕ ਵੱਲੋਂ ਸਮਰਾਲਾ ਦੇ ਮੁੱਖ ਬਜ਼ਾਰ 'ਚ ਅੰਨੇਵਾਹ ਕੈਂਟਰ ਚਲਾਉਂਦੇ ਹੋਏ ਤਰਥੱਲੀ ਮਚਾ ਕੇ ਰੱਖ ਦਿੱਤੀ। ਉਸ ਵੱਲੋਂ ਚਲਾਏ ਜਾ ਰਹੇ ਕੈਂਟਰ ਨੇ ਅਨੇਕਾਂ ਮੋਟਰਸਾਈਕਲ, ਸਕੂਟਰੀਆਂ ਤੇ ਕਾਰਾਂ ਨੂੰ ਟੱਕਰ ਮਾਰ ਕੇ ਬੁਰੀ ਤਰਾਂ ਨੁਕਸਾਨ ਕਰ ਦਿੱਤਾ। ਇਸ ਦੌਰਾਨ ਇੱਕ ਔਰਤ, ਇੱਕ ਵਿਅਕਤੀ ਤੇ ਇੱਕ ਬੱਚਾ ਜ਼ਖਮੀ ਹੋ ਗਏ । ਜਾਣਕਾਰੀ ਮੁਤਾਬਕ ਚੰਡੀਗੜ ਰੋਡ 'ਤੇ ਸੀਨੀਅਰ ਸੈਕੰਡਰੀ ਸਕੂਲ ਨੇੜੇ ਸ਼ਾਮ ਸਮੇਂ ਉਲਟ ਸਾਈਡ ਤੋਂ ਆ ਰਹੇ ਕੈਂਟਰ ਵਲੋਂ ਅਚਾਨਕ ਹਾਹਾਕਾਰ ਮਚਾ ਕੇ ਰੱਖ ਦਿੱਤੀ ਗਈ। ਬੇਕਾਬੂ ਕੈਂਟਰ ਦੁਕਾਨਾਂ ਦੇ ਬਾਹਰ ਖੜੇ ਵਹੀਕਲਾਂ ਨੂੰ ਕੁਚਲਦਾ ਹੋਇਆ ਅੱਗੇ ਵੱਧ ਰਿਹਾ ਸੀ। ਜਿਸ ਦੌਰਾਨ ਤਿੰਨ ਲੋਕ ਜ਼ਖਮੀ ਹੋ ਗਏ।  
ਮੌਕੇ 'ਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਟਰੱਕ ਡਰਾਇਵਰ ਨਸ਼ੇ 'ਚ ਧੁੱਤ ਸੀ ਪਰ ਬਾਅਦ 'ਚ ਪੁਲਸ ਅਧਿਕਾਰੀਆਂ ਨਾਲ ਗੱਲ ਕਰਨ 'ਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਇਵਰ ਨੇ ਨਸ਼ਾ ਨਹੀਂ ਕੀਤਾ ਹੋਇਆ ਸੀ, ਬਲਕਿ ਉਸ ਦੀ ਅੱਖ ਲੱਗ ਜਾਣ ਕਾਰਨ ਇਹ ਹਾਦਸਾ ਵਾਪਰਿਆ। ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਸਮਰਾਲਾ 'ਚ ਦਾਖਲ ਕਰਵਾਇਆ ਗਿਆ। ਜ਼ਖਮੀਆਂ 'ਚ ਕੁਲਵੰਤ ਸਿੰਘ (60) ਵਾਸੀ ਭਰਥਲਾ, ਸੁਨੀਤਾ ਰਾਣੀ (35) ਵਾਸੀ ਬਾਲਿਉਂ, ਰੀਆ (6) ਵਾਸੀ ਬਾਲਿਉਂ ਦੇ ਨਾਮ ਸ਼ਾਮਲ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


Deepak Kumar

Content Editor

Related News