ਲੁਧਿਆਣਾ ''ਚ ਪਤੀ-ਪਤਨੀ ਨੂੰ ਹੋਇਆ ਕੋਰੋਨਾ

Tuesday, May 26, 2020 - 01:58 AM (IST)

ਲੁਧਿਆਣਾ ''ਚ ਪਤੀ-ਪਤਨੀ ਨੂੰ ਹੋਇਆ ਕੋਰੋਨਾ

ਲੁਧਿਆਣਾ,(ਸਹਿਗਲ) : ਡੇਹਲੋ ਬਲਾਕ ਦੇ ਖਾਨਪੁਰ ਪਿੰਡ ਨਿਵਾਸੀ ਪਤੀ-ਪਤਨੀ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਹੈ, ਦੋਵੇਂ ਪਤੀ-ਪਤਨੀ ਹਾਲ ਹੀ 'ਚ ਪੱਛਮੀ ਬੰਗਾਲ ਤੋਂ ਵਾਪਸ ਪਰਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ 123 ਸੈਂਪਲ ਜੀ. ਐਮ. ਸੀ. ਪਟਿਆਲਾ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 121 ਨੈਗੇਟਿਵ ਅਤੇ 2 ਪਾਜ਼ੇਟਿਵ ਆਏ ਹਨ। ਦੋਵਾਂ ਨੂੰ ਮੈਰੀਟੋਰੀਅਸ ਸਕੂਲ 'ਚ ਬਣੇ ਆਈਸੋਲੇਸ਼ਨ ਸੈਂਟਰ 'ਚ ਭਰਤੀ ਕਰਾ ਦਿੱਤਾ ਗਿਆ ਹੈ।
ਡਾਕਟਰ ਬੱਗਾ ਮੁਤਾਬਕ ਹੁਣ ਤਕ 6023 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁਕੇ ਹਨ, ਜਿਸ 'ਚ 5845 ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ ਅਤੇ 5580 ਸੈਂਪਲ ਨੈਗੇਟਿਵ ਆਏ ਹਨ। ਹੁਣ ਤਕ ਜ਼ਿਲੇ 'ਚ 179 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ 86 ਲੋਕਾਂ ਦੂਜੇ ਜ਼ਿਲ੍ਹਿਆਂ ਤੇ ਰਾਜਾਂ ਤੋਂ ਸ਼ਹਿਰ ਦੇ ਹਸਪਤਾਲਾਂ 'ਚ ਦਾਖਲ ਹੋਏ ਅਤੇ ਉਨ੍ਹਾਂ ਕੋਰੋਨਾ ਦਾ ਸੰਕਰਮਣ ਪਾਇਆ ਗਿਆ, ਹੁਣ ਤਕ 12 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁਕੀ ਹੈ, ਜਿਨ੍ਹਾਂ 'ਚ 5 ਦੂਜੇ ਜ਼ਿਲ੍ਹਿਆਂ 5 ਦੂਜੇ ਜ਼ਿਲ੍ਹਿਆਂ ਰਾਜ ਦੇ ਰਹਿਣ ਵਾਲੇ ਸਨ।


author

Deepak Kumar

Content Editor

Related News