ਮਾਲ ਗੱਡੀ ਹੇਠਾਂ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ

Thursday, Dec 20, 2018 - 01:12 AM (IST)

ਮਾਲ ਗੱਡੀ ਹੇਠਾਂ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ

ਤਪਾ ਮੰਡੀ, (ਸ਼ਾਮ)- ਅੱਜ ਸਵੇਰੇ 6 ਵਜੇ ਦੇ ਕਰੀਬ ਇਕ ਨੌਜਵਾਨ ਨੇ ਮਾਲ ਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਖਤਮ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਨੇ ਅੰਬਾਲਾ-ਬਠਿੰਡਾ ਰੇਲਵੇ ਲਾਈਨ ’ਤੇ ਢਿੱਲਵਾਂ ਫਾਟਕ ਤੋਂ ਲਗਭਗ ਅੱਧਾ ਕਿਲੋਮੀਟਰ ਘੁੰਨਸ ਸਾਈਡ ਵੱਲ ਬਰਨਾਲਾ ਸਾਈਡ ਤੋਂ ਆਈ ਇਕ ਮਾਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਬਾਰੇ ਜਦ ਰੇਲਵੇ ਲਾਈਨ ’ਤੇ ਪੈਟਰੋਲਿੰਗ ਕਰ ਰਹੀ ਰੇਲਵੇ ਪੁਲਸ ਪਾਰਟੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਰੇਲਵੇ ਦੇ ਐੱਚ. ਸੀ. ਅਵਤਾਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ  ਚੌਕੀ ਇੰਚਾਰਜ ਪਰਮਜੀਤ ਸਿੰਘ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਦੱਸਿਆ ਕਿ ਮ੍ਰਿਤਕ ਦੀ ਉਮਰ ਲਗਭਗ 30 ਸਾਲ ਦੇ ਕਰੀਬ ਲੱਗਦੀ ਹੈ, ਜਿਸ ਦੀ ਅਜੇ ਕੋਈ ਪਛਾਣ ਨਹੀਂ ਹੋਈ। ਇਸ ਮ੍ਰਿਤਕ ਸਬੰਧੀ ਅਾਲੇ-ਦੁਅਾਲੇ ਦੇ ਪਿੰਡਾਂ ਦੇ ਗੁਰਦੁਆਰਾ ਸਾਹਿਬ ’ਚ ਅਨਾਊਂਸਮੈਂਟ ਕਰਵਾ ਕੇ ਇਸ ਦੀ ਲਾਸ਼ ਸ਼ਨਾਖਤ ਲਈ 72 ਘੰਟੇ ਮੋਰਚਰੀ  ਬਰਨਾਲਾ ’ਚ ਰੱਖੀ ਜਾਵੇਗੀ। ਰੇਲਵੇ ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਦੁਆਰਾ ਮ੍ਰਿਤਕ ਸਰੀਰ ਬਰਨਾਲਾ ਪਹੁੰਚਾਇਆ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਇਹ ਵੀ ਦੱਸਿਆ ਕਿ ਇਹ ਮ੍ਰਿਤਕ ਕੋਈ ਪ੍ਰਵਾਸੀ ਮਜ਼ਦੂਰ ਹੋ ਸਕਦਾ ਹੈ, ਜਿਸ ਦੀ ਜੇਬ ਚੋਂ ਕੁਝ ਨਕਦੀ ਵੀ ਹੋਣ ਬਾਰੇ ਦੱਸਿਆ ਗਿਆ।


Related News