ਨਿਆਲ ਧਰਨਾ ਸਮਾਪਤ; ਪੀੜਤ ਪਰਿਵਾਰ ਨੂੰ ਸੌਂਪੇ ਨੌਕਰੀ ਨਿਯੁਕਤੀ ਪੱਤਰ

Saturday, Aug 02, 2025 - 10:51 PM (IST)

ਨਿਆਲ ਧਰਨਾ ਸਮਾਪਤ; ਪੀੜਤ ਪਰਿਵਾਰ ਨੂੰ ਸੌਂਪੇ ਨੌਕਰੀ ਨਿਯੁਕਤੀ ਪੱਤਰ

ਪਾਤੜਾਂ (ਮਾਨ, ਚੋਪੜਾ) - ਅੱਜ ਨਿਆਲ ਧਰਨੇ ਦੀ ਸਮਾਪਤੀ ਹੋ ਗਈ ਹੈ ਕਿਉਂਕਿ ਏ. ਡੀ. ਸੀ. ਪਟਿਆਲਾ ਨੇ ਸਰਕਾਰ ਦੀ ਤਰਫੋਂ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਪੰਜਾਬ ਪੁਲਸ ’ਚ ਨੌਕਰੀ ਦਿੱਤੇ ਜਾਣ ਦਾ ਪ੍ਰਗਟਾਵਾ ਕੀਤਾ, ਜਿਸ ਦੇ ਨਿਯੁਕਤੀ ਪੱਤਰ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਦੇ ਨੌਜਵਾਨਾਂ ਨੂੰ ਲੋਕਾਂ ਦੀ ਹਾਜ਼ਰੀ ’ਚ ਸੌਂਪੇ ਗਏ।

ਇਸ ਤੋਂ ਇਲਾਵਾ ਦੋਵਾਂ ਪਰਿਵਾਰਾਂ ਨੂੰ 4-4 ਲੱਖ ਫੌਰੀ ਵਿਤੀ ਸਹਾਇਤਾ ਵੀ ਦਿੱਤੀ ਗਈ ਅਤੇ ਮੁੱਖ ਮੰਤਰੀ ਦਫ਼ਤਰ ਵੱਲੋਂ 50-50 ਲੱਖ ਦੇ ਮੁਆਵਜ਼ੇ ਦੇਣ ਦਾ ਵਾਅਦਾ ਕੀਤਾ ਗਿਆ, ਜਿਸ ਨੂੰ ਜਲਦ ਪੂਰਾ ਕਰਨ ਬਾਰੇ ਦੱਸਿਆ ਗਿਆ।

ਪੁਲਸ ਦੇ ਉੱਚ ਅਧਿਕਾਰੀ ਨੇ ਕਥਿਤ ਮੁੱਖ ਦੋਸ਼ੀ ਲਖਵਿੰਦਰ ਸਿੰਘ ਲੱਖੇ ਨੂੰ ਕੁਝ ਘੰਟਿਆਂ ਵਿਚ ਗ੍ਰਿਫਤਾਰ ਕਰਨ ਦਾ ਭਰੋਸਾ ਦਿੰਦੇ ਹੋਏ 2 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਬਾਰੇ ਦੱਸਿਆ। ਪ੍ਰਸ਼ਾਸਨ ਨਾਲ ਇਨ੍ਹਾਂ ਗੱਲਾਂ ’ਤੇ ਪਰਿਵਾਰ ਅਤੇ ਐਕਸ਼ਨ ਕਮੇਟੀ ਵੱਲੋਂ ਪ੍ਰਗਟਾਈ ਸਹਿਮਤੀ ਉਪਰੰਤ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।


author

Inder Prajapati

Content Editor

Related News