ਅੱਧੀ ਰਾਤ ਜਲੰਧਰ ''ਚ ਹੋਈ ਫਾਈਰਿੰਗ, ਨੌਜਵਾਨ ਨੂੰ ਮਾਰ''ਤੀ ਗੋਲੀ
Tuesday, Aug 05, 2025 - 11:03 PM (IST)

ਜਲੰਧਰ- ਜਲੰਧਰ ਦੇ ਸੋਢਲ ਇਲਾਕੇ ਨੇੜੇ ਲਾਠੀ ਮਾਰ ਮੁਹੱਲੇ ਵਿੱਚ ਤਿੰਨ ਨੌਜਵਾਨਾਂ ਨੇ ਇੱਕ ਮੁੰਡੇ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਜ਼ਖਮੀ ਨੌਜਵਾਨ ਦੀ ਪਛਾਣ ਰਾਹੁਲ ਵਜੋਂ ਹੋਈ ਹੈ, ਜੋ ਕਿ ਲਾਠੀ ਮਾਰ ਮੁਹੱਲੇ ਦਾ ਹੀ ਰਹਿਣ ਵਾਲਾ ਹੈ।
ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਥਾਣਾ 8 ਦੀ ਪੁਲਸ, ਸੀਆਈਏ ਸਟਾਫ ਟੀਮਾਂ ਅਤੇ ਏਡੀਸੀਪੀ ਸਿਟੀ 1 ਆਕਰਸ਼ੀ ਜੈਨ ਖੁਦ ਮੌਕੇ 'ਤੇ ਪਹੁੰਚ ਗਏ।
ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਰਾਹੁਲ ਆਪਣੇ ਦੋਸਤਾਂ ਨਾਲ ਹਮੇਸ਼ਾ ਵਾਂਗ ਗਲੀ ਵਿੱਚ ਬੈਠਾ ਸੀ। ਓਧਰੋਂ ਲਗਭਗ ਤਿੰਨ ਨੌਜਵਾਨ ਆਏ ਅਤੇ ਉਨ੍ਹਾਂ ਵਿੱਚੋਂ ਇੱਕ ਕੋਲ ਪਿਸਤੌਲ ਸੀ। ਇੱਕ ਨੌਜਵਾਨ ਨੇ ਰਾਹੁਲ ਨੂੰ ਗੋਲੀ ਮਾਰ ਦਿੱਤੀ, ਜੋ ਉਸਦੀ ਲੱਤ ਦੇ ਕੋਲ ਲੱਗੀ। ਗੋਲੀ ਚਲਦੇ ਹੀ ਮੌਕੇ 'ਤੇ ਚੀਕ-ਚਿਹਾੜਾ ਪੈ ਗਿਆ।