ਜਬਰ-ਜ਼ਨਾਹ ਦੇ ਦੋਸ਼ ’ਚ  4 ’ਤੇ ਪਰਚਾ

Thursday, Oct 25, 2018 - 01:55 AM (IST)

ਜਬਰ-ਜ਼ਨਾਹ ਦੇ ਦੋਸ਼ ’ਚ  4 ’ਤੇ ਪਰਚਾ

ਧਨੌਲਾ, (ਰਵਿੰਦਰ)- ਇਕ ਵਿਆਹੁਤਾ ਅੌਰਤ ਨਾਲ ਘਰ ’ਚ ਦਾਖਲ ਹੋ ਕੇ  ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਚਾਰ ਵਿਅਕਤੀਆਂ ’ਤੇ  ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸਬ-ਇੰਸਪੈਕਟਰ ਸੰਦੀਪ ਕੌਰ ਨੇ ਦੱਸਿਆ ਕਿ ਪੀਡ਼ਤਾ ਨੇ ਬਿਆਨ ਦਰਜ ਕਰਵਾਏ ਕਿ ਦੁਸਹਿਰੇ ਵਾਲੀ ਰਾਤ ਉਹ ਘਰ ’ਚ ਇਕੱਲੀ ਸੁੱਤੀ ਹੋਈ ਸੀ। ਉਸ ਦਾ ਪਤੀ ਮੈਰਿਜ ਪੈਲੇਸ ’ਚ ਕੰਮ ਕਰਨ ਗਿਆ ਸੀ ਤਾਂ ਮੇਰੇ ਘਰ ਦਾ ਗੇਟ ਕਿਸੇ ਨੇ ਖਡ਼ਕਾਇਆ। ਮੈਂ ਇਹ ਸਮਝ ਕੇ ਗੇਟ ਖੋਲ੍ਹ ਦਿੱਤਾ ਕਿ ਸ਼ਾਇਦ ਮੇਰਾ ਘਰ ਵਾਲਾ ਕੰਮ ਤੋਂ ਵਾਪਸ ਆ ਗਿਆ ਹੈ ਪਰ ਸਿਕੰਦਰ ਨਾਥ ਸ਼ਿੰਦਰੀ ਪੁੱਤਰ ਰਾਜ ਨਾਥ, ਸ਼ੀਸ਼ ਪੁੱਤਰ ਸ਼ਿੰਗਾਰਾ ਨਾਥ, ਲੱਖਣ ਪੁੱਤਰ ਰਾਜਾ ਨਾਥ, ਬਿੱਟੂ ਪੁੱਤਰ ਚਾਂਦ ਵਾਸੀਆਨ ਯੋਗੀ ਬਸਤੀ ਧਨੌਲਾ ਨੇ ਮੇਰਾ ਮੂੰਹ ਬੰਦ ਕਰ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਸਬ-ਇੰਸਪੈਕਟਰ ਸੰਦੀਪ ਕੌਰ ਨੇ ਦੱਸਿਆ ਕਿ ਪੀਡ਼ਤਾ ਦੇ ਬਿਆਨਾਂ ’ਤੇ ਉਕਤ ਚਾਰਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ  ਦੋਸ਼ੀਅਾਂ ਦੀ ਭਾਲ ਕੀਤੀ ਜਾ ਰਹੀ ਹੈ।


Related News