ਅੱਖਾਂ ’ਚ ਮਿਰਚਾਂ ਪਾ ਕੇ ਨੌਜਵਾਨ ਤੋਂ ਲੁੱਟਿਆ ਲੈਪਟਾਪ, ਮੋਬਾਇਲ ਅਤੇ ਨਕਦੀ

Thursday, Jan 20, 2022 - 11:17 AM (IST)

ਅੱਖਾਂ ’ਚ ਮਿਰਚਾਂ ਪਾ ਕੇ ਨੌਜਵਾਨ ਤੋਂ ਲੁੱਟਿਆ ਲੈਪਟਾਪ, ਮੋਬਾਇਲ ਅਤੇ ਨਕਦੀ

ਫਾਜ਼ਿਲਕਾ (ਨਾਗਪਾਲ): ਫਾਜ਼ਿਲਕਾ ਉਪਮੰਡਲ ਦੇ ਪਿੰਡ ਚਾਨਨਵਾਲਾ ਵਾਸੀ ਇਕ ਨੌਜਵਾਨ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟ-ਖਸੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਹਸਪਤਾਲ ’ਚ ਇਲਾਜ ਲਈ ਭਰਤੀ ਨੌਜਵਾਨ ਕਪਿਲ ਕੁਮਾਰ ਵਾਸੀ ਪਿੰਡ ਖਾਨਪੁਰ ਨੇ ਦੱਸਿਆ ਕਿ ਉਸਦੀ ਪਿੰਡ ਚਾਨਨਵਾਲਾ ’ਚ ਦੁਕਾਨ ਹੈ। ਬੀਤੀਂ ਦੇਰ ਸ਼ਾਮ ਉਹ ਆਪਣੀ ਦੁਕਾਨ ਬੰਦ ਕਰ ਕੇ ਆਪਣੇ ਪਿੰਡ ਪਰਤ ਰਿਹਾ ਸੀ। ਜਦੋਂ ਉਹ ਪਿੰਡ ਚੂਹੜੀਵਾਲਾ ਮੌੜ ’ਤੇ ਅੱਪੜਿਆ ਤਾਂ ਇਕ ਮੋਟਰ ਸਾਈਕਲ ’ਤੇ 2 ਨਕਾਬਪੋਸ਼ ਲੁਟੇਰਿਆਂ ਨੇ ਉਸਦੀ ਅੱਖਾਂ ’ਚ ਮਿਰਚਾਂ ਪਾ ਕੇ ਉਸਦਾ ਬੈਗ ਝਪਟ ਕਰ ਲੈ ਗਏ, ਜਿਸ ’ਚ ਉਸਦਾ ਲੈਪਟਾਪ, 20 ਹਜ਼ਾਰ ਰੁਪਏ ਨਕਦੀ ਅਤੇ ਮੋਬਾਇਲ ਸੀ।

ਇਹ ਵੀ ਪੜ੍ਹੋ : ਆਸ਼ੂ ਬਾਂਗੜ ਦੇ ਅਸਤੀਫ਼ੇ ਮਗਰੋਂ 'ਆਪ' ਵੱਲੋਂ ਫਿਰੋਜ਼ਪੁਰ ਦਿਹਾਤੀ ਤੋਂ ਨਵੇਂ ਉਮੀਦਵਾਰ ਦਾ ਐਲਾਨ

ਲੁੱਟ ਦੇ ਸ਼ਿਕਾਰ ਹੋਏ ਕਪਿਲ ਨੇ ਦੱਸਿਆ ਕਿ ਚੋਰੀ ਕੀਤੇ ਗਏ ਸਾਮਾਨ ਦੀ ਕੀਮਤ ਕਰੀਬ 60 ਹਜ਼ਾਰ ਰੁਪਏ ਬਣਦੀ ਹੈ। ਬਾਅਦ ’ਚ ਉਸਦੇ ਵੱਲੋਂ ਮਾਮਲੇ ਦੀ ਸੂਚਨਾ ਆਪਣੇ ਪਰਿਵਾਰ ਨੂੰ ਦਿੱਤੀ ਗਈ, ਜਿਹੜੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਲੈ ਆਏ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News