ਕ੍ਰਿਸ਼ਨਾ ਕਾਲਜ ਰੱਲੀ ਦੇ ਐਮ.ਡੀ. ਵਲੋਂ ਖ਼ੂਨਦਾਨ, ਏ.ਡੀ.ਸੀ. ਮਾਨਸਾ ਨੇ ਕੀਤਾ ਸਨਮਾਨਤ

05/21/2020 6:41:23 PM

ਬੁਢਲਾਡਾ (ਮਨਜੀਤ) - ਕਰੋਨਾ ਦੀ ਮਹਾਂਮਾਰੀ ਨਾਲ ਸਾਰਾ ਦੇਸ਼ ਜੂਝ ਰਿਹਾ ਹੈ ਅਤੇ ਲਾਕ ਡਾਊਨ ਅਜੇ ਜਾਰੀ ਹੈ। ਇਸ ਬਿਪਤਾ ਦੀ ਘੜੀ ਵਿਚ ਖੂਨਦਾਨ ਬੈਂਕ ਨੂੰ ਖੂਨ ਦੇ ਯੂਨਿਟਾਂ ਦੀ ਬਹੁਤ ਜ਼ਰੂਰਤ ਪੈਂਦੀ ਹੈ। ਇਸ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਕ੍ਰਿਸ਼ਨਾ ਕਾਲਜ ਰੱਲੀ (ਬੁਢਲਾਡਾ) ਦੇ ਐਨ.ਐਸ.ਐਸ. ਵਿਭਾਗ ਵੱਲੋਂ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਵਿਭਾਗ ਮਾਨਸਾ ਦੀ ਰਹੁਨਮਾਈ ਹੇਠ ਕਾਲਜ ਦੀ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਵਲੋਂ ਖੂਨਦਾਨ ਕੀਤਾ ਗਿਆ। ਇਹ ਖੂਨਦਾਨ ਮਾਨਸਾ ਦੇ ਸਰਕਾਰੀ ਹਸਪਤਾਲ ਵਿਖੇ ਖੂਨਦਾਨ ਬੈਂਕ ਵਿਚ ਕੀਤਾ ਗਿਆ। ਜਿਸ ਦੀ ਸ਼ੁਰੂਆਤ ਕਾਲਜ ਦੇ ਐਮ.ਡੀ.ਕਮਲ ਸਿੰਗਲਾ ਵਲੋਂ ਖੁਦ ਖੂਨਦਾਨ ਕਰਕੇ ਕੀਤੀ ਗਈ। ਇਸ ਮੌਕੇ ਬੋਲਦੇ ਹੋਏ ਐਮ.ਡੀ. ਕਮਲ ਸਿੰਗਲਾ ਨੇ ਦੱਸਿਆ ਕਿ ਕਾਲਜ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿਚ ਵਧ ਚੜ ਕੇ ਹਿੱਸਾ ਲੈਂਦਾ ਆ ਰਿਹਾ ਹੈ। ਇਸ ਕਰਕੇ ਕਾਲਜ ਦੀ ਮੈਨੇਜਮੈਂਟ ਕਮੇਟੀ, ਸਟਾਫ ਅਤੇ ਵਿਦਿਆਰਥੀਆਂ ਵਲੋਂ ਖੂਨਦਾਨ ਜੋ ਕਿ ਮਹਾਦਾਨ ਹੈ, ਉਹ ਕੀਤਾ ਗਿਆ ਹੈ। ਇਸ ਮੌਕੇ ਏ.ਡੀ.ਸੀ (ਡੀ) ਮਾਨਸਾ ਸ.ਗੁਰਮੀਤ ਸਿੰਘ ਸਿੱਧੂ ਵਲੋਂ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਖੂਨਦਾਨ ਕਰਨ ਵਾਲੇ ਵਲੰਟੀਅਰਾਂ ਨੂੰ ਵਿਸ਼ੇਸ਼ ਸਨਮਾਨ ਭੇਂਟ ਕੀਤੇ। ਇਸ ਮੌਕੇ ਰਘਵੀਰ ਸਿੰਘ ਮਾਨ ਡਾਇਰੈਕਟਰ ਯੂਵਕ ਸੇਵਾਵਾਂ ਵਿਭਾਗ ਮਾਨਸਾ ਵਲੋਂ ਵੀ ਕਾਲਜ ਦੇ ਐਨ.ਐਸ.ਐਸ ਵਿਭਾਗ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਤਤਪਰ ਤਿਆਰ ਰਹਿਣ ਦੀ ਪ੍ਰੇਰਨਾ ਦਿਤੀ। ਕਾਲਜ ਦੇ ਪ੍ਰਿੰਸੀਪਲ (ਇੰਚਾਰਜ) ਗੁਰਪ੍ਰੀਤ ਸਿੰਘ ਮੱਲ੍ਹੀ ਵਲੋਂ ਕਾਲਜ ਦੇ ਐਨ.ਐਸ.ਐਸ ਵਿਭਾਗ ਅਤੇ ਪ੍ਰੋਗਰਾਮ ਅਫਸਰ ਐਸ.ਪ੍ਰੋ. ਜਸਵੀਰ ਕੁਮਾਰ ਦੀ ਇਸ ਕੰਮ ਲਈ ਪ੍ਰਸੰਸਾ ਕੀਤੀ। ਉਨ੍ਹਾਂ ਦੱਸਿਆ ਕਿ ਕਾਲਜ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀ ਹਮੇਸ਼ਾ ਹੀ ਸਮਾਜ ਦੀ ਭਲਾਈ ਲਈ ਉਸਾਰੂ ਕੰਮਾਂ ਵਿਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ, ਜਿਸ ਸਦਕਾ ਅੱਜ ਕਾਲਜ ਦੇ ਵਲੰਟੀਅਰਾਂ ਵਲੋਂ ਵਿਸ਼ੇਸ਼ ਖੂਨਦਾਨ ਮਾਨਸਾ ਵਿਖੇ ਜਾ ਕੇ ਕੀਤਾ ਗਿਆ। ਇਸ ਮੌਕੇ ਐਨ.ਐਸ.ਐਸ ਵਿਭਾਗ ਦੇ ਪ੍ਰੋਗਰਾਮ ਅਫਸਰ ਐਸ. ਪ੍ਰੋ. ਜਸਵੀਰ ਕੁਮਾਰ ਵਲੋਂ ਸਾਰੇ ਵਲੰਟੀਅਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ। 

PunjabKesari


Harinder Kaur

Content Editor

Related News