ਘਰੇਲੂ ਵਿਵਾਦ: ਦਾਦਾ-ਦਾਦੀ ਨੇ ਆਪਣੇ ਹੀ ਪੋਤੇ ਨੂੰ ਕੀਤਾ ਅਗਵਾ

Monday, Mar 16, 2020 - 11:37 AM (IST)

ਘਰੇਲੂ ਵਿਵਾਦ: ਦਾਦਾ-ਦਾਦੀ ਨੇ ਆਪਣੇ ਹੀ ਪੋਤੇ ਨੂੰ ਕੀਤਾ ਅਗਵਾ

ਮੋਗਾ (ਆਜ਼ਾਦ): ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ ਨਿਵਾਸੀ ਗੁਰਬਚਨ ਸਿੰÎਘ ਅਤੇ ਉਸਦੀ ਪਤਨੀ ਵੱਲੋਂ ਹੋਰਨਾਂ ਰਿਸ਼ਤੇਦਾਰਾਂ ਨਾਲ ਕਥਿਤ ਮਿਲੀਭਗਤ ਕਰ ਕੇ ਆਪਣੀ ਨੂੰਹ ਨਾਲ ਚੱਲਦੇ ਵਿਵਾਦ ਕਾਰਣ ਆਪਣੇ ਹੀ ਪੋਤਰੇ ਨੂੰ ਜਬਰੀ ਅਗਵਾ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਨੂੰ ਬਾਅਦ ਵਿਚ ਪੁਲਸ ਨੇ ਬਰਾਮਦ ਕਰ ਕੇ ਦਾਦੇ ਨੂੰ ਹਿਰਾਸਤ ਵਿਚ ਲੈ ਲਿਆ। ਇਸ ਸਬੰਧ ਵਿਚ ਹਰਮੰਦਰ ਸਿੰਘ ਈ. ਟੀ. ਟੀ. ਟੀਚਰ ਨਿਵਾਸੀ ਪਿੰਡ ਕੋਕਰੀ ਕਲਾਂ ਦੀ ਸ਼ਿਕਾਇਤ 'ਤੇ ਗੁਰਬਚਨ ਸਿੰਘ, ਉਸਦੀ ਪਤਨੀ ਸੁਰਜੀਤ ਕੌਰ, ਸਤਨਾਮ ਸਿੰਘ, ਸੋਨੂੰ, ਸੁਖਦੇਵ ਕੌਰ ਨਿਵਾਸੀ ਪਿੰਡ ਭਿੰਡਰ ਕਲਾਂ, ਅਮਰਜੀਤ ਸਿੰਘ, ਉਸਦੀ ਪਤਨੀ ਗੁਰਦੇਵ ਕੌਰ ਅਤੇ ਬੇਟੇ ਲਵਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਨਿਵਾਸੀ ਪਿੰਡ ਕਮਾਲਗੜ੍ਹ ਜ਼ੀਰਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਚੰਡੀਗੜ੍ਹ ਪੀ. ਜੀ. ਆਈ. ਦੀ ਵੱਡੀ ਉਪਲੱਬਧੀ, ਕੋਰੋਨਾ ਵਾਇਰਸ ਦਾ ਲੱਭਿਆ ਤੋੜ!

ਕੀ ਹੈ ਸਾਰਾ ਮਾਮਲਾ
ਜਾਣਕਾਰੀ ਦੇ ਅਨੁਸਾਰ ਮਨਦੀਪ ਕੌਰ ਪਤਨੀ ਜਸਮੇਲ ਸਿੰਘ ਨਿਵਾਸੀ ਭਿੰਡਰ ਕਲਾਂ ਦਾ ਵਿਆਹ ਕਰੀਬ 10 ਸਾਲ ਪਹਿਲਾਂ ਹੋਇਆ ਸੀ। ਜਿਸ ਦੇ ਇਕ ਬੇਟੀ ਅਤੇ ਇਕ ਬੇਟਾ ਹੈ। ਸੁਹਰੇ ਪਰਿਵਾਰ ਨਾਲ ਚੱਲਦੇ ਵਿਵਾਦ ਦੇ ਕਾਰਣ ਉਹ ਆਪਣੇ ਪੇਕੇ ਘਰ ਪਿੰਡ ਬਾਜਾ ਮੁਡਾਰ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਰਹਿੰਦੀ ਹੈ। ਬੀਤੇ ਦਿਨ ਜਦੋਂ ਉਹ ਆਪਣੇ ਬੇਟੇ ਸਮੀਰ ਅਤੇ ਬੇਟੀ ਸਿਮਰਨ ਕੌਰ ਨੂੰ ਆਪਣੇ ਸੁਹਰੇ ਪਿੰਡ ਭਿੰਡਰ ਕਲਾਂ ਵਿਖੇ ਸਰਕਾਰੀ ਪ੍ਰਾਈਮਰੀ ਸਕੂਲ ਵਿਚ ਪੇਪਰ ਦੁਆਉਣ ਲਈ ਲੈ ਆਈ ਤਾਂ ਉਥੇ ਉਸਦਾ ਸਹੁਰਾ, ਸੱਸ, ਜੇਠ-ਜੇਠਾਣੀ ਅਤੇ ਹੋਰ ਰਿਸ਼ਤੇਦਾਰ ਆ ਧਮਕੇ ਅਤੇ ਉਸ ਨਾਲ ਲੜਾਈ ਝਗੜਾ ਕਰਨ ਲੱਗ ਪਏ। ਜਿਸ 'ਤੇ ਉੱਥੇ ਮੌਜੂਦ ਹਰਮੰਦਰ ਸਿੰਘ ਅਧਿਆਪਕ ਜੋ ਪੜ੍ਹੋ ਪੰਜਾਬ ਸਕੀਮ ਅਧੀਨ ਸਰਕਾਰੀ ਪ੍ਰਾਈਮਰੀ ਸਕੂਲ ਭਿੰਡਰ ਕਲਾਂ ਵਿਚ ਆਇਆ ਹੋਇਆ ਸੀ, ਉਸਨੇ ਮਨਦੀਪ ਕੌਰ ਦੇ ਸੁਹਰੇ ਪਰਿਵਾਰ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ, ਪਰ ਉਹ ਉਸਦੇ ਨਾਲ ਵੀ ਧੱਕਾ-ਮੁੱਕੀ ਕਰਨ ਲੱਗ ਪਏ ਅਤੇ ਮਨਦੀਪ ਕੌਰ ਦੇ ਬੇਟੇ ਸਮੀਰ ਨੂੰ ਜਬਰੀ ਚੁੱਕ ਕੇ ਅਗਵਾ ਕਰ ਕੇ ਲੈ ਗਏ। ਜਿਸ 'ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆ ਮਨਦੀਪ ਕੌਰ ਦੇ ਸਹੁਰੇ ਪਰਿਵਾਰ ਘਰੋਂ ਉਸਦੇ ਬੇਟੇ ਨੂੰ ਬਰਾਮਦ ਕਰ ਕੇ ਦਾਦਾ ਗੁਰਬਚਨ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦੂਜਿਆ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


author

Shyna

Content Editor

Related News