ਹਥਿਆਰਬੰਦ ਵਿਅਕਤੀਆਂ ਨੇ ਅਗਵਾ ਕਰ ਕੇ ਕੀਤੀ ਕੁੱਟ-ਮਾਰ

03/20/2023 6:23:32 PM

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਨੌਂ ਬਹਾਰ ਨਿਵਾਸੀ ਗੁਰਸ਼ਰਨ ਸਿੰਘ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਪੈਸਿਆਂ ਦੇ ਵਿਵਾਦ ਕਾਰਨ ਅਗਵਾ ਕਰਕੇ ਬੰਧਕ ਬਣਾ ਕੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਗੁਰਸ਼ਰਨ ਸਿੰਘ ਨੇ ਕਿਹਾ ਕਿ ਸਾਲ 2019-20 ਵਿਚ ਅਸੀਂ ਪਿੰਡ ਦੇ ਇਕ ਵਿਅਕਤੀ ਤੋਂ 4 ਲੱਖ ਰੁਪਏ ਕਰਜ਼ਾ ਲਿਆ ਸੀ, ਜਿਸ ਵਿਚੋਂ ਅਸੀਂ ਦੋ ਲੱਖ ਰੁਪਏ ਉਨ੍ਹਾਂ ਨੂੰ ਵਾਪਸ ਕਰ ਦਿੱਤੇ। ਕੋਰੋਨਾ ਕਾਰਨ ਉਹ ਬਕਾਇਆ ਵਾਪਸ ਨਹੀਂ ਕਰ ਸਕਿਆ ਕਿਉਂਕਿ ਉਸਦੇ ਬੇਟੇ ਦਾ ਵਿਦੇਸ਼ ਵਿਚ ਐਕਸੀਡੈਂਟ ਹੋ ਗਿਆ ਸੀ ਅਤੇ ਉਹ ਅਜੇ ਵੀ ਇਲਾਜ ਅਧੀਨ ਹੈ। 

ਉਸਨੇ ਕਿਹਾ ਕਿ ਬੀਤੇ ਦਿਨ ਜਦ ਮੈਂ ਆਪਣੇ ਮੋਟਰਸਾਈਕਲ ’ਤੇ ਪਿੰਡ ਨਸੀਰਪੁਰ ਜਾਨੀਆਂ ਵਿਚ ਸਥਿਤ ਦਰਗਾਹ ਤੋਂ ਸੇਵਾ ਕਰ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਚੀਮਾ ਰੋਡ ’ਤੇ ਮੈਨੂੰ ਕਾਰ ਅਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਘੇਰ ਲਿਆ, ਜਿਨ੍ਹਾਂ ਦੇ ਨਾਲ ਮੇਰਾ ਪੈਸਿਆਂ ਦਾ ਵਿਵਾਦ ਚੱਲਦਾ ਆ ਰਿਹਾ ਹੈ ਅਤੇ ਬੰਧਕ ਬਣਾ ਕੇ ਗੱਡੀ ਵਿਚ ਬਿਠਾ ਲਿਆ ਅਤੇ ਮੈਂਨੂੰ ਕੁੱਟ-ਮਾਰ ਕਰਦੇ ਹੋਏ ਪਿੰਡ ਰੱਜੀਵਾਲਾ ਕੋਲ ਲੈ ਗਏ ਅਤੇ ਉਥੇ ਲਿਜਾ ਕੇ ਉਨ੍ਹਾਂ ਨੂੰ ਮੈਂਨੂੰ ਸੁੱਟ ਦਿੱਤਾ। ਉਹ ਮੇਰੇ ਤੋਂ ਪੈਸਿਆਂ ਦੀ ਮੰਗ ਕਰ ਰਹੇ ਸਨ, ਜਦਕਿ ਮੈਂ ਪਹਿਲਾਂ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪੈਸੇ ਜਲਦ ਵਾਪਸ ਕਰ ਦੇਵੇਗਾ, ਪਰ ਹੁਣ ਉਹ ਦੁੱਗਣੇ ਪੈਸੇ ਦੇਣ ਲਈ ਕਹਿ ਰਿਹਾ ਹੈ। ਉਸਨੇ ਕਿਹਾ ਕਿ ਹਲਕਾ ਵਿਧਾਇਕ ਨੇ ਵੀ ਉਕਤ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ, ਪਰ ਕਿਸੇ ਕੋਈ ਗੱਲ ਨਾ ਸੁਣੀ। ਉਸਨੇ ਜ਼ਿਲਾ ਪੁਲਸ ਮੁਖੀ ਮੋਗਾ ਤੋਂ ਗੁਹਾਰ ਲਗਾਈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ।


Gurminder Singh

Content Editor

Related News