ਪੰਜਾਬ ''ਚ ਵੱਡੀ ਵਾਰਦਾਤ! ਲੋਕਾਂ ਨੇ ਕੁੱਟ-ਕੁੱਟ ਮਾਰ''ਤਾ ਪ੍ਰਵਾਸੀ ਨੌਜਵਾਨ, ਅੱਧੀ ਰਾਤੀਂ ਕਰਨ ਲੱਗਿਆ ਸੀ ਕਾਂਡ

Wednesday, Apr 30, 2025 - 03:08 PM (IST)

ਪੰਜਾਬ ''ਚ ਵੱਡੀ ਵਾਰਦਾਤ! ਲੋਕਾਂ ਨੇ ਕੁੱਟ-ਕੁੱਟ ਮਾਰ''ਤਾ ਪ੍ਰਵਾਸੀ ਨੌਜਵਾਨ, ਅੱਧੀ ਰਾਤੀਂ ਕਰਨ ਲੱਗਿਆ ਸੀ ਕਾਂਡ

 ਲੁਧਿਆਣਾ (ਖ਼ੁਰਾਨਾ): ਮਹਾਨਗਰੀ ਦੇ ਮੁਖ ਉਦਯੋਗਿਕ ਇਲਾਕੇ ਚੀਮਾ ਚੌਕ ਨੇੜੇ ਪੈਂਦੀ ਇਕ ਪਾਰਕ ਵਿਚੋਂ ਪ੍ਰਵਾਸੀ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਮੱਚ ਗਈ ਹੈ। ਲੋਕਾਂ ਮੁਤਾਬਕ ਨੌਜਵਾਨ ਦ ਕਤਲ ਕਰ ਲਾਸ਼ ਨੂੰ ਪਾਰਕ ਵਿਚ ਸੁੱਟਿਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ

ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਨੌਜਵਾਨ ਮੰਗਲਵਾਰ ਦੀ ਦੇਰ ਰਾਤ ਇਲਾਕੇ ਵਿਚ ਕਥਿਤ ਤੌਰ 'ਤੇ ਚੋਰੀ ਦੇ ਇਰਾਦੇ ਨਾਲ ਆਇਆ ਸੀ। ਇਸ ਦੌਰਾਨ ਕੁਝ ਲੋਕਾਂ ਨੇ ਚੋਰ ਨੂੰ ਕਾਬੂ ਕਰ ਕੇ ਉਸ ਦੀ ਕਾਫ਼ੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੋਕਾਂ ਨੇ ਪੁਲਸ ਕਾਰਵਾਈ ਤੋਂ ਬਚਣ ਲਈ ਲਾਸ਼ ਨੂੰ ਪਾਰਕ ਵਿਚ ਡੰਪ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਰੇਲ ਹਾਦਸੇ ਦੀ ਸਾਜ਼ਿਸ਼! ਸ੍ਰੀ ਹੇਮਕੁੰਟ ਐਕਸਪ੍ਰੈੱਸ ਦੇ ਯਾਤਰੀਆਂ ਨਾਲ ਹੋ ਜਾਣੀ ਸੀ ਅਣਹੋਣੀ

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੋਤੀ ਨਗਰ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਨਾਲ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨ ਲਈ ਹਰ ਐਂਗਲ ਨੂੰ ਬਾਰੀਕੀ ਨਾਲ ਖੰਗਾਲ ਰਹੇ ਹਨ। ਵਾਰਦਾਤ ਵਾਲੀ ਜਗ੍ਹਾ ਦੇ ਆਲੇ-ਦੁਆਲੇ ਅਤੇ ਚੀਮਾ ਚੌਕ 'ਤੇ ਸਥਿਤ ਪੈਟਰੋਲ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ, ਤਾਂ ਜੋ ਪਾਰਕ ਵਿਚੋਂ ਮਿਲੀ ਨੌਜਵਾਨ ਦੀ ਲਾਸ਼ ਸਬੰਧੀ ਜ਼ਮੀਨੀ ਸੱਚਾਈ ਦਾ ਪਤਾ ਲਗਾਇਆ ਜਾ ਸਕੇ। ਇੰਸਪੈਕਟਰ ਅੰਮ੍ਰਿਤਪਾਲ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਕੁਝ ਵੀ ਕਹਿਣਾ ਫ਼ਿਲਹਾਲ ਜਲਦਬਾਜ਼ੀ ਹੋਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News