ਕਾਰ ਦਾ ਸ਼ੀਸ਼ਾ ਤੋੜ ਕੇ ਨਕਦੀ, ਫੋਨ ਅਤੇ ਗਹਿਣੇ ਚੋਰੀ

01/13/2019 4:38:56 AM

ਲੁਧਿਆਣਾ, (ਰਾਮ ਗੁਪਤਾ)- ਆਪਣੇ ਬੱਚੇ ਨਾਲ ਚੰਡੀਗਡ਼੍ਹ ਰੋਡ ’ਤੇ ਸਮਰਾਲਾ ਚੌਕ ਦੇ ਨੇਡ਼ੇ ਇਕ ਕੰਪਿਊਟਰ ਸ਼ੋਅਰੂਮ ਤੋਂ ਲੈਪਟਾਪ ਖਰੀਦਣ ਲਈ ਜਾਣਾ ਇਕ ਅੌਰਤ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਅਣਪਛਾਤੇ ਚੋਰਾਂ ਨੇ ਉਕਤ ਅੌਰਤ ਦੀ  ਕਾਰ ਦਾ ਸ਼ੀਸ਼ਾ ਤੋਡ਼ ਕੇ  ਗੱਡੀ ’ਚ ਪਿਆ ਉਸ ਦਾ ਫੋਨ, ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਜਿਸ ਸਬੰਧੀ  ਉਕਤ ਅੌਰਤ ਗੁਰਪ੍ਰੀਤ ਕੌਰ ਪਤਨੀ ਵਰਿੰਦਰ ਸਿੰਘ ਵਾਸੀ ਸੈਕਟਰ-39, ਚੰਡੀਗਡ਼੍ਹ ਰੋਡ, ਲੁਧਿਆਣਾ ਨੇ ਥਾਣਾ ਮੋਤੀ ਨਗਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਬੇਟੇ ਨਾਲ 19 ਦਸੰਬਰ ਦੀ ਸ਼ਾਮ ਕਰੀਬ ਸਵਾ  7 ਵਜੇ ਲੈਪਟਾਪ ਖਰੀਦਣ ਲਈ ਗਈ ਸੀ ਜਿਸ ਨੇ ਆਪਣੀ ਡਸਟਰ  ਕਾਰ ਦੁਕਾਨ ਤੋਂ ਥੋਡ਼੍ਹੀ ਦੂਰੀ ’ਤੇ ਖਡ਼੍ਹੀ ਕੀਤੀ ਸੀ। ਜਦੋਂ ਉਹ ਲੈਪਟਾਪ ਲੈ ਕੇ ਕੁਝ ਦੇਰ ਬਾਅਦ ਵਾਪਸ ਪਰਤੀ ਤਾਂ ਦੇਖਿਆ ਕਿ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਅਣਪਛਾਤੇ ਚੋਰ ਉਸ ਦੀ  ਕਾਰ ’ਚ ਪਿਆ ਉਸ ਦਾ ਪਰਸ ਜਿਸ ’ਚ ਇਕ ਆਈਫੋਨ, ਇਕ ਟੀ.ਵੀ. ਹਾਰਡ ਡ੍ਰਾਈਵ, 52 ਹਜ਼ਾਰ ਦੀ ਨਕਦੀ ਅਤੇ ਸੋਨੇ ਦਾ ਇਕ ਸੈੱਟ ਚੋਰੀ ਕਰ ਕੇ ਲੈ ਗਏ। ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ। 


Related News