ਜੇਠ ਨੇ ਛੋਟੀ ਭਰਜਾਈ ਦੇ ਸਿਰ ‘ਚ ਮਾਰਿਆ ਘੋਟਲਾ, ਗੰਭੀਰ ਜ਼ਖਮੀ

04/13/2022 4:16:57 PM

ਤਪਾ ਮੰਡੀ (ਸ਼ਾਮ,ਗਰਗ) : ਜੇਠ ਵੱਲੋਂ ਛੋਟੀ ਭਰਜਾਈ ਦੇ ਸਿਰ ‘ਚ ਕਥਿਤ ਤੌਰ ’ਤੇ ਘੋਟਣਾ ਮਾਰਕੇ ਗੰਭੀਰ ਰੂਪ ‘ਚ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਜ਼ੇਰੇ ‘ਚ ਇਲਾਜ ਵੀਰਪਾਲ ਕੌਰ ਪਤਨੀ ਸੇਵਾ ਸਿੰਘ ਵਾਸੀ ਆਨੰਦਪੁਰ ਬਸਤੀ ਤਪਾ ਨੇ ਦੱਸਿਆ ਕਿ ਜਦ ਉਸ ਦਾ ਜੇਠ ਘਰ ਆਇਆ ਤਾਂ ਉਸ ਨੇ ਚਾਹ ਬਣਾਉਣ ਲਈ ਕਿਹਾ ਤਾਂ ਵੀਰਪਾਲ ਕੌਰ ਨੇ ਕਿਹਾ ਕਿ ਰੋਟੀ ਬਣੀ ਪਈ ਹੈ ਖਾ ਲਵੋ। ਇੰਨੇ ਸ਼ਬਦ ਕਹਿਣ ’ਤੇ ਹੀ ਜੇਠ ਨੇ ਉਸ ਦੇ ਸਿਰ ‘ਚ ਕੋਲ ਪਿਆ ਘੋਟਣਾ ਮਾਰਕੇ ਗੰਭੀਰ ਰੂਪ ‘ਚ ਜ਼ਖਮੀ ਕਰਕੇ ਲਹੂ ਲੁਹਾਣ ਕਰ ਦਿੱਤਾ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਦੂਸਰੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਤਪਾ ‘ਚ ਦਾਖਲ ਕਰਵਾਇਆ। ਹਸਪਤਾਲ ਦੇ ਸੂਤਰਾਂ ਅਨੁਸਾਰ ਉਨ੍ਹਾਂ ਪੁਲਸ ਨੂੰ ਪਰਚਾ ਕੱਟਕੇ ਭੇਜ ਦਿੱਤਾ ਹੈ। ਜਦੋਂ ਇਸ ਸੰਬੰਧੀ ਸਿਟੀ ਇੰਚਾਰਜ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਜੇ ਲਿਖਤੀ ਸ਼ਿਕਾਇਤ ਨਹੀਂ ਮਿਲੀ, ਜਦ ਮਿਲ ਗਈ ਤਾਂਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। 

ਇਹ ਵੀ ਪੜ੍ਹੋ : ਲੋਕਾਂ ਨੇ ਮੇਰੀ ਪੰਜੀ ਨਹੀਂ ਲੱਗਣ ਦਿੱਤੀ ਪਰ ਸੁਖਬੀਰ ਬਾਦਲ ਦੀ ਮੈਂ ਪਿੱਠ ਲਵਾ ਦਿੱਤੀ : ਗੋਲਡੀ ਕੰਬੋਜ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News