ਉਸਮਾਨਾਬਾਦ ਸੀਟ ’ਤੇ ਦਿਓਰ-ਭਰਜਾਈ ਆਹਮੋ-ਸਾਹਮਣੇ

Saturday, Apr 06, 2024 - 08:26 PM (IST)

ਉਸਮਾਨਾਬਾਦ ਸੀਟ ’ਤੇ ਦਿਓਰ-ਭਰਜਾਈ ਆਹਮੋ-ਸਾਹਮਣੇ

ਮੁੰਬਈ- ਮਹਾਰਾਸ਼ਟਰ ਦੀ ਉਸਮਾਨਾਬਾਦ ਲੋਕ ਸਭਾ ਚੋਣ ਖੇਤਰ ਵਿਚ ਅਜੀਤ ਪਵਾਰ ਦੀ ਐੱਨ. ਸੀ. ਪੀ. ਨੇ ਸਾਬਕਾ ਮੰਤਰੀ ਡਾ. ਪਦਮ ਸਿੰਘ ਪਾਟਿਲ ਦੀ ਨੂੰਹ ਅਤੇ ਭਾਜਪਾ ਦੇ ਵਿਧਾਇਕ ਰਾਣਾ ਜਗਜੀਤ ਸਿੰਘ ਪਾਟਿਲ ਦੀ ਪਤਨੀ ਅਰਚਨਾ ਪਾਟਿਲ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦੇ ਸਾਰਮਣੇ ਊਧਵ ਠਾਕਰੇ ਨੇ ਓਮਰਾਜੇ ਨਿੰਬਾਲਕਰ ਨੂੰ ਉਤਾਰਿਆ ਹੈ। 

ਓਮਰਾਜੇ ਅਤੇ ਅਰਚਨਾ ਵਿਚਾਲੇ ਦਿਓਰ-ਭਰਜਾਈ ਦਾ ਰਿਸ਼ਤਾ ਹੈ। ਅਰਚਨਾ ਪਾਟਿਲ ਦੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ ਅਜੀਤ ਪਵਾਰ ਦੀ ਐੱਨ. ਸੀ. ਪੀ. ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਤਟਕਰੇ ਨੇ ਕਿਹਾ ਕਿ ਅਰਚਨਾ ਪਾਟਿਲ ਦੇ ਰੂਪ ਵਿਚ ਉਨ੍ਹਾਂ ਨੇ ਇਕ ਮਜਬੂਤ ਉਮੀਦਵਾਰ ਉਤਾਰਿਆ ਹੈ। ਉਥੋਂ ਓਮਰਾਜੇ ਨਿੰਬਾਲਕਰ ਮੌਜੂਦਾ ਸੰਸਦ ਮੈਂਬਰ ਹਨ। ਸ਼ਿਵ ਸੈਨਾ ’ਚ ਸ਼ਿੰਦੇ ਦੀ ਬਗਾਵਤ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਵਫ਼ਾਦਾਰੀ ਨਹੀਂ ਛੱਡੀ ਅਤੇ ਊਧਵ ਠਾਕਰੇ ਦੇ ਨਾਲ ਹੀ ਰਹੇ। ਊਧਵ ਨੇ ਉਸ ਨੂੰ ਮੁੜ ਉਮੀਦਵਾਰੀ ਦੇ ਕੇ ਵਫ਼ਾਦਾਰੀ ਦਾ ਇਨਾਮ ਦਿੱਤਾ ਹੈ।


author

Rakesh

Content Editor

Related News