ਜਲਾਲਾਬਾਦ: ਚੋਰਾਂ ਨੇ ਲੱਖਾਂ ਦੀ ਨਕਦੀ ਸਣੇ, ਐਕਟਿਵਾ ਵੀ ਕੀਤੀ ਚੋਰੀ, ਘਟਨਾ ਸੀ.ਸੀ.ਵੀ. ਕੈਮਰੇ ’ਚ ਕੈਦ

12/29/2020 4:36:09 PM

ਜਲਾਲਾਬਾਦ (ਸੇਤੀਆ,ਟੀਨੂੰ): ਇਲਾਕੇ ਅੰਦਰ ਚੋਰੀ ਦੀਆਂ ਵੱਧਦੀਆਂ ਵਾਰਦਾਤਾਂ ਕਾਰਣ ਆਮ ਲੋਕਾਂ ਲਈ ਮਾਲੀ ਸੁਰੱਖਿਆ ਕਰਨੀ ਮੁਸ਼ਕਿਲ ਹੋ ਰਹੀ ਹੈ। ਜਿਸਦੀ ਮਿਸਾਲ ਸ਼ਹਿਰ ਦੀ ਦਸ਼ਮੇਸ਼ ਨਗਰੀ ’ਚ ਰਾਜਧਾਨੀ ਪਬਲਿਕ ਸਕੂਲ ਨਜ਼ਦੀਕ ਕੋਠੀ ’ਚ ਹੋਈ ਚੋਰੀ ਤੋਂ ਮਿਲਦੀ ਹੈ। ਜਿੱਥੇ ਚੋਰਾਂ ਨੇ ਘਰ ਵਾਲਿਆਂ ਦੀ ਗੈਰ-ਮੌਜੂਦਗੀ ’ਚ ਕੋਠੀ ਅੰਦਰ ਦਾਖ਼ਲ ਹੋ ਕੇ ਨਗਦੀ ਤੇ ਲੱਖਾਂ ਰੁਪਏ ਦੀ ਸਮਾਨ ਚੋਰੀ ਕਰ ਲਿਆ। ਚੋਰੀ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ। 

PunjabKesari

ਜਾਣਕਾਰੀ ਦਿੰਦੇ ਹੋਏ ਰੋਹਿਤ ਦੂਮੜਾ ਨੇ ਦੱਸਿਆ ਕਿ 25 ਦਸੰਬਰ ਦਿਨ ਸ਼ੁੱਕਰਵਾਰ ਨੂੰ ਉਹ ਆਪਣੇ ਪੂਰੇ ਪਰਿਵਾਰ ਸਹਿਤ ਚੰਡੀਗੜ੍ਹ ਗਿਆ ਸੀ ਅਤੇ ਸੋਮਵਾਰ ਸ਼ਾਮ ਨੂੰ ਉਹ ਜਦ ਘਰ ਪਹੁੰਚੇ ਅਤੇ ਅੰਦਰ ਦਾਖ਼ਲ ਹੋਣ ਤੇ ਸਮਾਨ ਖਿੰਡਿਆ ਪਿਆ ਸੀ ਅਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਚੋਰੀ ਹੋ ਚੁੱਕੀ ਹੈ।ਇਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਜਦ ਘਰ ਦਾ ਸਾਮਾਨ ਸੰਭਾਲਿਆ ਤਾਂ ਅੰਦਰੋ 2 ਐਲ.ਸੀ.ਡੀ, ਇੱਕ ਨਵੀਂ ਐਕਟਿਵਾ, ਕਰੀਬ 50 ਹਜ਼ਾਰ ਰੁਪਏ ਨਗਦੀ, ਆਰਟੀਫੀਸ਼ਲ ਜਿਊਲਰੀ, ਗਰਮ ਕੱਪੜੇ ਜੋ ਕਿ ਕੁੱਲ 4-5 ਲੱਖ ਰੁਪਏ ਦਾ ਸਾਮਾਨ ਸੀ ਚੋਰੀ ਹੋ ਚੁੱਕਿਆ ਸੀ।

PunjabKesari

ਉਨ੍ਹਾਂ ਦੱਸਿਆ ਕਿ ਚੋਰ ਘਰ ਦੇ ਮੁੱਖ ਗੇਟ ਤੋਂ ਦਾਖ਼ਲ ਹੋਏ ਅਤੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਚੋਰਾਂ ਦੀ ਗਿਣਤੀ ਤਿੰਨ ਹੈ ਅਤੇ ਉਨ੍ਹਾਂ ਨੇ ਆਪਣੇ ਮੂੰਹ ਪੂਰੀ ਤਰ੍ਹਾਂ ਢੱਕੇ ਹੋਏ ਸਨ। ਜਿੰਨ੍ਹਾਂ ਨੇ ਸਾਮਾਨ ਚੋਰੀ ਕਰਨ ਤੋਂ ਬਾਅਦ ਕੋਠੀ ਦੇ ਪਿਛਲੇ ਹਿੱਸੇ ਰਾਹੀਂ ਸਮਾਨ ਸੁੱਟ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਚਲੇ ਗਏ। ਇਸ ਤੋਂ ਇਲਾਵਾ ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਮੰਗਲਵਾਰ ਨੂੰ ਉਹ ਥਾਣਾ ਸਿਟੀ ਕਾਰਵਾਈ ਸਬੰਧੀ ਗਏ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਹੋਈ। ਉਨ੍ਹਾਂ ਦੱਸਿਆ ਕਿ ਇਲਾਕੇ ਅੰਦਰ ਚੋਰਾਂ ਦੇੇ ਹੌਂਸਲੇ ਕਾਫੀ ਵੱਧ ਗਏ ਹਨ ਅਤੇ ਪੁਲਸ ਚੋਰਾਂ ਨੂੰ ਫੜ੍ਹਣ ਤੇ ਕਾਰਵਾਈ ਕਰਨ ਨੂੰ ਲੈ ਕੇ ਢਿੱਲਮੱਠ ਹੀ ਵਰਤਦੀ ਹੈ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਜਲਦੀ ਹੀ ਚੋਰਾਂ ਨੂੰ ਨਾ ਫੜਿਆ ਤਾਂ ਮੁਹੱਲਾ ਵਾਸੀਆਂ ਦੇ ਨਾਲ ਮਿਲ ਕੇ ਪੁਲਸ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।


Shyna

Content Editor

Related News