ਲਾਪਰਵਾਹੀ ਕਰਨ ਵਾਲੇ ਪੁਲਸ ਅਧਿਕਾਰੀ/ਕਰਮਚਾਰੀ ਬਖਸ਼ੇ ਨਹੀਂ ਜਾਣਗੇ: ਐੱਸ.ਐੱਸ.ਪੀ

08/18/2019 4:27:34 PM

ਜਲਾਲਾਬਾਦ (ਮਿੱਕੀ) - ਫਾਜ਼ਿਲਕਾ ਦੇ ਨਵੇਂ ਤਾਇਨਾਤ ਹੋਏ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ 'ਜਗਬਾਣੀ ਪ੍ਰਤੀਨਿਧੀ' ਨਾਲ ਗੱਲਬਾਤ ਕਰਦਿਆਂ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਸ ਦੀ ਵਚਨਬੱਧਤਾਂ ਦੁਹਰਾਈ ਤੇ ਆਮ ਲੋਕਾਂ ਨੂੰ ਇਸ ਨੇਕ ਕਾਰਜ 'ਚ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਕਿਹਾ ਕਿ ਸਰਹੱਦੀ ਜ਼ਿਲਾ ਫਾਜ਼ਿਲਕਾ ਦੇ ਨਾਲ ਹਰਿਆਣਾ ਤੇ ਰਾਜਸਥਾਨ ਦੀ ਕੌਮਾਂਤਰੀ ਸਰਹੱਦ ਲੱਗਣ ਤੋਂ ਇਲਾਵਾ ਪਾਕਿ ਦੀ ਅੰਤਰਰਾਸ਼ਟਰੀ ਸਰਹੱਦ ਵੀ ਇਸ ਜ਼ਿਲੇ ਦੀ ਹੱਦ 'ਚ ਪੈਂਦੀ ਹੈ। ਪੁਲਸ ਪ੍ਰਸ਼ਾਸਨ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਰਹੱਦ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਤਾਂਕਿ ਪੰਜਾਬ ਦੀ ਭੂਮੀ ਨੂੰ ਦੇਸ਼ ਵਿਰੋਧੀ ਤੇ ਸਮਾਜ ਵਿਰੋਧੀ ਕਾਰਵਾਈ ਲਈ ਵਰਤਿਆ ਨਾ ਜਾ ਸਕੇ। 

ਉਨ੍ਹਾਂ ਕਿਹਾ ਕਿ ਪੁਲਸ ਨੂੰ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਇਸ ਗੰਭੀਰ ਵਿਸ਼ੇ ਪ੍ਰਤੀ ਲਾਪਰਵਾਹੀ ਵਰਤਣ ਵਾਲੇ ਪੁਲਸ ਅਧਿਕਾਰੀਆਂ/ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਜਾਂ ਤਾਂ ਇਸ ਕਾਲੇ ਕਾਰੋਬਾਰ ਤੋਂ ਹਮੇਸ਼ਾ ਲਈ ਨਾਤਾ ਤੋੜ ਲੈਣ ਨਹੀਂ ਤਾਂ ਸਲਾਖ਼ਾ ਪਿੱਛੇ ਜਾਣ ਲਈ ਤਿਆਰ ਹੋਣ ਜਾਣ, ਕਿਉਂਕਿ ਪੁਲਸ ਪ੍ਰਸ਼ਾਸਨ ਸਮਾਜ ਦੇ ਅਜਿਹੇ ਦੁਸ਼ਮਣਾਂ ਨੂੰ ਬਖਸ਼ਣ ਦੇ ਮੂਡ 'ਚ ਨਹੀਂ ਹੈ।


rajwinder kaur

Content Editor

Related News