ਭੁੱਲਰ ਪਲੰਥ ''ਚੋਂ ਪਨਸਪ ਖਰੀਦ ਏਜੰਸੀ ਦੇ 450 ਗੱਟਾ ਕਣਕ ਚੋਰੀ

Monday, Feb 24, 2020 - 04:00 PM (IST)

ਭੁੱਲਰ ਪਲੰਥ ''ਚੋਂ ਪਨਸਪ ਖਰੀਦ ਏਜੰਸੀ ਦੇ 450 ਗੱਟਾ ਕਣਕ ਚੋਰੀ

ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਬੀਤੀ ਰਾਤ ਸ਼ਹਿਰ ਦੇ ਬਾਹਮਣੀ ਰੋਡ ਸਥਿਤ ਭੁੱਲਰ ਪਲੰਥਾਂ 'ਚ ਚੋਰ ਪਨਸਪ ਖਰੀਦ ਏਜੰਸੀ ਦੇ ਦੋ ਚੌਂਕੀਦਾਰਾਂ ਨੂੰ ਬੰਧਕ ਬਣਾ ਕੇ ਕਰੀਬ 450 ਗੱਟਾ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆ ਮੌਕੇ 'ਤੇ ਪੁੱਜੀ ਥਾਣਾ ਵੈਰੋਕਾ ਦੀ ਪੁਲਸ ਨੇ ਜਾਂਚ ਸ਼ੁਰੂ ਕੀਤੀ ।ਇਸ ਸਬੰਧੀ ਜਾਣਕਾਰੀ ਦਿੰਦਿਆ ਚੌਂਕੀਦਾਰ ਜੰਗ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦਰਜਨ ਤੋਂ ਵੱਧ ਲੋਕ ਪਲੰਥ ਪਹੁੰਚੇ ਜਿੱਥੇ ਉਨ੍ਹਾਂ ਨੇ ਪਹਿਲਾਂ ਉਸਨੂੰ ਥੱਪੜ ਮਾਰਿਆ ਅਤੇ ਬਾਅਦ ਰੱਸੀ ਨਾਲ ਬੰਨ੍ਹ ਦਿੱਤਾ। ਕਰੀਬ ਢਾਈ ਵਜੇ ਉਨ੍ਹਾਂ ਨੇ ਕਿਸੇ ਤਰ੍ਹਾਂ ਰੱਸੀਆਂ ਨੂੰ ਖੋਲ੍ਹਿਆ ਅਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ।

ਮੌਕੇ 'ਤੇ ਪਹੁੰਚੇ ਥਾਣਾ ਵੈਰੋਕਾ ਪੁਲਸ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਪੁਲਸ ਪਾਰਟੀ ਸਹਿਤ ਮੌਕੇ 'ਤੇ ਪਹੁੰਚੇ ਅਤੇ ਰਸਤੇ 'ਚ ਸੀ.ਸੀ.ਟੀ.ਵੀ. ਫੁਟੇਜ ਨੂੰ ਦੇਖਿਆ ਜਾ ਰਿਹਾ ਹੈ ਕਿ ਆਖਿਰਕਾਰ ਚੋਰੀ ਮਾਲ ਲੈ ਕੇ ਟਰੱਕ ਕਿਹੜੇ ਪਾਸੇ ਵੱਲ ਗਿਆ ਹੈ ਅਤੇ ਨਾਲ ਚੌਂਕੀਦਾਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।


author

Baljeet Kaur

Content Editor

Related News