ਯੋਗ ਦਿਵਸ ''ਤੇ 400 ਲੋਕਾਂ ਨੇ ਲਿਆ ਭਾਗ

06/21/2019 5:52:47 PM

ਜਲਾਲਾਬਾਦ (ਸੇਤੀਆ) - ਅੰਤਰ ਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਪ੍ਰਸ਼ਾਸਨ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਆਰਟ ਆਫ ਲਿਵਿੰਗ ਪਰਿਵਾਰ ਵਲੋਂ ਸਥਾਨਕ ਖੇਡ ਸਟੇਡੀਅਮ ਵਿਖੇ ਯੋਗ ਅਭਿਆਸ ਦਾ ਆਯੋਜਨ ਕੀਤਾ ਗਿਆ, ਜਿਸ 'ਚ ਕਰੀਬ 400 ਲੋਕਾਂ ਨੇ ਹਿੱਸਾ ਲਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਬੁਲਾਰੇ ਦੇਵਾਂਸ਼ ਭਾਸਕਰ ਨੇ ਦੱਸਿਆ ਕਿ ਉਪ ਮੰਡਲ ਅਫਸਰ ਜਲਾਲਾਬਾਦ ਸ੍ਰੀ ਕੇਸ਼ਵ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਨਾਲ ਪ੍ਰਸ਼ਾਸਨ ਦੁਆਰਾ ਸਭ ਪ੍ਰਬੰਧ ਬਾਖੂਬੀ ਕੀਤੇ ਗਏ। ਇਸ ਇਕ ਘੰਟੇ ਦੇ ਯੋਗ ਅਭਿਆਸ 'ਚ ਯੋਗ ਆਸਣ ਪ੍ਰਣਾਯਾਮ ਅਤੇ ਧਿਆਨ ਕੀਤਾ ਗਿਆ। ਸੰਸਥਾ ਦੇ ਆਰਿਸ਼ ਅਤੇ ਅਜੇ ਬੱਬਰ ਨੇ ਭਾਸਕਰ ਦੇ ਨਾਲ ਸਟੇਜ ਤੋਂ ਸਭ ਨੂੰ ਯੋਗ ਕਰਨ 'ਚ ਸਹਿਯੋਗ ਦਿੱਤਾ। ਐੱਸ.ਡੀ.ਐੱਮ. ਗੋਇਲ ਨੇ ਸਭ ਨੂੰ ਯੋਗ ਦਿਵਸ ਦੀ ਬਧਾਈ ਦਿੰਦੇ ਹੋਏ ਸਭ ਨੂੰ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੁਝਾਵ ਦਿੱਤਾ ਅਤੇ ਸੰਸਥਾ ਤੋਂ ਆਉਣ ਵਾਲੇ ਦਿਨਾਂ 'ਚ ਯੋਗ ਦੇ ਹੋਰ ਕੈਂਪ ਆਯੋਜਿਤ ਕਰਨ ਦੀ ਅਪੀਲ ਕੀਤੀ। 

ਯੋਗ ਦਿਵਸ ਮੌਕੇ ਜਨਤਾ ਵਿਚ ਵੀ ਇਕ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ। ਬੱਚੇ, ਬਜ਼ੁਰਗ, ਔਰਤਾਂ ਸਣੇ ਸਭ ਨੇ ਮਿਲ ਕੇ ਯੋਗ ਕੀਤਾ। ਅੰਤ 'ਚ ਹਰ ਕਿਸੀ ਨਾਲ ਮਿਲਣ ਤੋਂ ਬਾਅਦ ਕੇਲਿਆਂ ਦਾ ਪ੍ਰਸ਼ਾਦ ਲੈ ਕੇ ਭਾਗੀਦਾਰ ਘਰ ਪਰਤੇ। ਇਸ ਮੌਕੇ ਐੱਸ.ਡੀ.ਐੱਮ. ਕੇਸ਼ਵ ਗੋਇਲ, ਤਹਿਸੀਲਦਾਰ ਆਰ .ਕੇ. ਜੈਨ ਜਲਾਲਾਬਾਦ, ਭਾਜਪਾ ਦੇ ਦਰਸ਼ਨ ਵਧਵਾ, ਅਸ਼ੋਕ ਕੁਕੜੇਜਾ ਆਦਿ ਮੌਜੂਦ ਸਨ।


rajwinder kaur

Content Editor

Related News