ਨਾਨ-ਇੰਟਰਲਾਕਿੰਗ ਕੰਮ ਚੱਲਣ ਕਾਰਣ ਅੱਜ ਤੋਂ ਕਈ ਟਰੇਨਾਂ ਰਹਿਣਗੀਆਂ ਪ੍ਰਭਾਵਿਤ

Tuesday, Feb 25, 2020 - 05:53 PM (IST)

ਨਾਨ-ਇੰਟਰਲਾਕਿੰਗ ਕੰਮ ਚੱਲਣ ਕਾਰਣ ਅੱਜ ਤੋਂ ਕਈ ਟਰੇਨਾਂ ਰਹਿਣਗੀਆਂ ਪ੍ਰਭਾਵਿਤ

ਜੈਤੋ (ਪਰਾਸ਼ਰ) - ਨਾਨ-ਇੰਟਰਲਾਕਿੰਗ ਕੰਮ ਚੱਲਣ ਦੇ ਕਾਰਣ ਅੱਜ ਤੋਂ ਕਈ ਟਰੇਨਾਂ ਪ੍ਰਭਾਵਿਤ ਰਹਿਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਟਰੇਨ ਨੰਬਰ-19325 ਇੰਦੌਰ ਜੰਕਸ਼ਨ-ਬੀਜੀ ਅੰਮ੍ਰਿਤਸਰ ਐਕਸਪ੍ਰੈੱਸ 28 ਫ਼ਰਵਰੀ ਤੇ 19326 ਅੰਮ੍ਰਿਤਸਰ-ਇੰਦੌਰ ਬੀਜੀ ਜੰਕਸ਼ਨ ਐਕਸਪ੍ਰੈੱਸ 29 ਫਰਵਰੀ ਨੂੰ, 22687 ਸਹਾਰਨਪੁਰ-ਚੰਡੀਗੜ੍ਹ ਲਿੰਕ ਐਕਸਪ੍ਰੈੱਸ 2 ਮਾਰਚ, 14521-14522 ਦਿੱਲੀ ਅੰਬਾਲਾ ਕੈਂਟ-ਦਿੱਲੀ ਐਕਸਪ੍ਰੈੱਸ 1 ਮਾਰਚ ਤੋਂ 6 ਮਾਰਚ ਤੱਕ ਟਰੇਨਾਂ ਰੱਦ ਰਹਿਣਗੀਆਂ। ਟਰੇਨ ਨੰਬਰ-14681 ਨਵੀਂ ਦਿੱਲੀ-ਜਲੰਧਰ ਸ਼ਹਿਰ ਐਕਸਪ੍ਰੈੱਸ ਦਾ 6 ਮਾਰਚ ਵਾਇਆ ਹਜ਼ਰਤ ਨਿਜ਼ਾਮੂਦੀਨ-ਤਿਲਕ ਬ੍ਰਿਜ-ਦਿੱਲੀ ਸਾਹਦਰਾ-ਸ਼ਾਮਲੀ-ਟਪਰੀ ਜੰਕਸ਼ਨ ਅਤੇ 14682 ਜਲੰਧਰ ਸਿਟੀ ਨਵੀਂ ਦਿੱਲੀ ਐਕਸਪ੍ਰੈੱਸ 5-6 ਮਾਰਚ ਨੂੰ ਵਾਇਆ ਟਪਰੀ-ਸ਼ਾਮਲੀ-ਦਿੱਲੀ ਸ਼ਾਹਦਰਾ-ਤਿਲਕ ਬ੍ਰਿਜ-ਹਜ਼ਰਤ ਨਿਜ਼ਾਮੂਦੀਨ ਮਾਰਗ ਰਾਹੀਂ ਚੱਲਣਗੀਆਂ।

ਉੱਤਰ ਰੇਲਵੇ ਸੂਤਰਾਂ ਅਨੁਸਾਰ ਉਕਤ ਟਰੇਨਾਂ ਦਾ ਅੰਸ਼ਿਕ ਰੱਦ ਅਤੇ ਮਾਰਗ ਤਬਦੀਲ ਦਾ ਕਾਰਣ ਉੱਤਰ ਰੇਲਵੇ ਦੇ ਗਾਜ਼ੀਆਬਾਦ-ਮੇਰਠ ਸਿਟੀ-ਸਹਾਰਨਪੁਰ ਸੈਕਸ਼ਨ ਉਪਰ ਮੁਜ਼ਫ਼ੱਰਪੁਰ ਨਗਰ, ਬਾਮਨਹੇੜੀ, ਰੋਹਾਣਾ ਕਲਾਂ ਅਤੇ ਦੇਵਬੰਦ ਰੇਲਵੇ ਸਟੇਸ਼ਨਾਂ ਉਪਰ ਦੋਹਰੀਕਰਨ ਦੇ ਸਬੰਧ ’ਚ ਪ੍ਰੀ-ਨਾਨ-ਇੰਟਰਲਾਕਿੰਗ ਅਤੇ ਨਾਨ-ਇੰਟਰਨੈਸ਼ਨਲ ਦਾ ਕੰਮ 28 ਫਰਵਰੀ ਤੋਂ 6 ਮਾਰਚ ਤੱਕ ਕੀਤਾ ਜਾ ਰਿਹਾ ਹੈ।


author

rajwinder kaur

Content Editor

Related News