ਸੀਵਰੇਜ ਪਾਈਪ ਲਾਈਨ ਜਲਦ ਨਾ ਜੋਡ਼ੀ ਗਈ ਤਾਂ ਮੁਹੱਲਾ ਵਾਸੀ ਦੇਣਗੇ ਧਰਨਾ

01/13/2019 6:35:57 AM

ਅਬੋਹਰ, (ਜ. ਬ.,ਰਹੇਜਾ)– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ’ਤੇ ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਸੁਖਰਾਜ ਗੋਰਾ ਨੇ ਅੱਜ ਸ਼ਹਿਰ ਦਾ ਦੌਰਾ ਕਰ ਕੇ ਸ਼ਹਿਰ ਵਿਚ ਅਮਰੁਤ ਯੋਜਨਾ ਦੇ ਹੌਲੀ ਚਾਲ  ਚਲ  ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਹਾਜ਼ਰ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਅਮਰੁਤ ਯੋਜਨਾ ਤਹਿਤ ਕੰਮ ਚਲ ਰਿਹਾ ਹੈ ਤੇ ਬਹੁਤ ਹੀ ਲਾਪ੍ਰਵਾਹੀ  ਨਾਲ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਕਰਮਚਾਰੀਆਂ ਨੇ ਇਸ ਦੌਰਾਨ ਕਈ ਲੋਕਾਂ ਦੇ ਪਾਣੀ ਦੇ ਕੁਨੈਕਸ਼ਨ ਪੁੱਟ ਦਿੱਤੇ ਹਨ। ਉਨ੍ਹਾਂ ਨੂੰ ਜੋਡ਼ਿਆ ਨਹੀਂ ਜਾ ਰਿਹਾ, ਜਿਸ ਨਾਲ ਗਰੀਬ ਲੋਕਾਂ ਦੇ ਘਰਾਂ ’ਚ ਦਰਾਰਾਂ ਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਾਣੀ ਦੀ ਪਾਈਪ ਟੁੱਟੀ ਪਈ ਹਨ, ਜਿਸ ਨਾਲ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸੀਵਰੇਜ ਪਾਈਪ ਲਾਈਨ ਜਲਦੀ ਨਹੀਂ ਜੋਡ਼ੀ ਗਈ ਤਾਂ ਸੀਵਰੇਜ ਬੋਰਡ ਦੇ ਬਾਹਰ ਸਾਰੇ ਮੁਹੱਲਾ ਵਾਸੀਆਂ  ਨੂੰ ਨਾਲ ਲੈ ਕੇ ਧਰਨਾ ਦੇਵਾਂਗੇ।
 ®ਇਸ ਮੌਕੇ ਲੋਕਾਂ ਨੇ ਸੁਖਪਾਲ ਗੋਰਾ ਨੂੰ ਮੁੱਢਲੀਆਂ  ਸਹੂਲਤਾਂ ਦਿਖਾਉਂਦੇ ਹੋਏ ਕਿਹਾ ਕਿ  ਕੈਪਟਨ  ਸਾਹਿਬ ਵੱਲੋਂ ਸਰਕਾਰ ਆਉਣ ਤੋਂ ਪਹਿਲਾਂ ਵਾਅਦੇ ਕੀਤੇ  ਗਏ ਸੀ ਕਿ ਕਾਲੋਨੀਆਂ ਨੂੰ ਮਨਜ਼ੂਰ ਕੀਤਾ ਜਾਵੇਗਾ ਪਰ ਉਹ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਹਨ ਅਤੇ ਲੋਕਾਂ ਨੂੰ ਲਗਭਗ ਹਰ ਮਕਾਨ ’ਤੇ ਹਜ਼ਾਰਾਂ ਰੁਪਏ ਦਾ ਕੁਨੈਕਸ਼ਨ ਦੇ ਨਾਂ ’ਤੇ ਨਾਜਾਇਜ਼ ਖਰਚਾ ਪਾਇਆ ਜਾ ਰਿਹਾ ਹੈ। ਲੋਕ ਇੰਨੇ ਪੈਸੇ ਭਰਨ ’ਚ ਅਸਮਰਥ ਹਨ। ਇਸ ਮੌਕੇ  ਸੁਖਰਾਜ ਸਿੰਘ ਗੋਰਾ ਮਾਲਵਾ ਜ਼ੋਨ ਯੂਥ ਪ੍ਰਧਾਨ, ਭੁਪਿੰਦਰ ਕੌਰ ਮਾਲਵਾ ਜ਼ੋਨ ਮਹਿਲਾ ਪ੍ਰਧਾਨ, ਸਤਿੰਦਰ ਕੌਰ ਜ਼ਿਲਾ ਮਹਿਲਾ ਪ੍ਰਧਾਨ, ਚਰਨਜੀਤ ਸਿੰਘ ਸਰਾਂ ਜ਼ਿਲਾ ਜਨਰਲ ਸਕੱਤਰ ਤੇ ਰਮੇਸ਼ ਸੋਨੀ ਅਬੋਹਰ ਬਲਾਕ ਪ੍ਰਧਾਨ ਮੌਜੂਦ ਸਨ। ਰਮੇਸ਼ ਸੋਨੀ  ਨੇ ਦੱਸਿਆ ਕਿ ਅਾਪੋਜ਼ੀਸ਼ਨ ਹਰਪਾਲ ਚੀਮਾ ਲੀਡਰ ਜਲਦੀ ਹੀ ਜਿਥੇ ਕੰਮ ਚਲ ਰਿਹਾ ਹੈ, ਉਥੋਂ ਦਾ ਦੌਰਾ ਕਰਨਗੇ ਅਤੇ ਹਾਲਾਤ ਦੇਖਣਗੇ। ਉਸ  ਤੋਂ ਬਾਅਦ ’ਚ ਜਦ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਨੂੰ ਟਾਈਮ ਮਿਲੇਗਾ, ਉਹ ਵੀ ਅਬੋਹਰ ਦਾ ਦੌਰਾ ਕਰਨਗੇ। 


Related News