ਧੀ ਨੇ ਪਤੀ ਨਾਲ ਮਿਲ ਕੇ ਪਿਓ ਦੇ 29 ਲੱਖ ਰੁਪਏ ਹੜੱਪੇ

Monday, Aug 08, 2022 - 01:11 PM (IST)

ਧੀ ਨੇ ਪਤੀ ਨਾਲ ਮਿਲ ਕੇ ਪਿਓ ਦੇ 29 ਲੱਖ ਰੁਪਏ ਹੜੱਪੇ

ਸਾਹਨੇਵਾਲ (ਜ.ਬ.) : ਆਪਣੇ ਪਿਓ ਦੀ ਲੱਖਾਂ ਰੁਪਏ ਦੀ ਪ੍ਰਾਪਰਟੀ ਨੂੰ ਹੜੱਪਣ ਲਈ ਇਕ ਕਲਯੁਗੀ ਧੀ ਨੇ ਆਪਣੇ ਪਤੀ ਨਾਲ ਮਿਲ ਕੇ ਧੋਖਾਦੇਹੀ ਕੀਤੀ। ਇਸ ’ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਆਪਣੀ ਹੀ ਧੀ ਅਤੇ ਜਵਾਈ ਦੀ ਧੋਖਾਦੇਹੀ ਦਾ ਸ਼ਿਕਾਰ ਹੋਏ ਕ੍ਰਿਸ਼ਨ ਕੁਮਾਰ ਮੁੰਜਾਲ ਵਾਸੀ ਮਾਡਲ ਟਾਊਨ, ਲੁਧਿਆਣਾ ਨੇ ਮਾਰਚ 2022 ’ਚ ਜ਼ਿਲ੍ਹਾ ਪੁਲਸ ਕਮਿਸ਼ਨਰ ਨੂੰ ਦਿੱਤੀ ਲਿਖ਼ਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਸਾਲ 2018 ਤੋਂ ਬਾਅਦ ਉਸ ਦੇ ਜਵਾਈ ਮੁਕੇਸ਼ ਅਰਨੇਜਾ ਅਤੇ ਧੀ ਸਿੰਮੀ ਅਰਨੇਜਾ ਨੇ ਕ੍ਰਿਸ਼ਨ ਮੁੰਜ਼ਾਲ ਦੇ ਦਿੱਲੀ ਦੀ ਪ੍ਰਿਆ ਕੋਆਪਰੇਟਿਵ ਸੋਸਾਇਟੀ, ਰੋਹਿਨੀ ’ਚ ਸਥਿਤ ਫਲੈਟ ਨੂੰ ਵੇਚਣ ਲਈ ਮਜਬੂਰ ਕੀਤਾ।

ਫਿਰ ਦੋਵਾਂ ਨੇ ਮਿਲ ਕੇ ਕ੍ਰਿਸ਼ਨ ਮੁੰਜਾਲ ਦੇ ਬੈਂਕ ਖਾਤੇ ’ਚੋ ਬਿਨਾਂ ਸਹਿਮਤੀ ਦੇ ਹੀ ਕਰੀਬ 29 ਲੱਖ 50 ਹਜ਼ਾਰ ਰੁਪਏ ਕੱਢਵਾ ਕੇ ਧੋਖਾਦੇਹੀ ਕੀਤੀ ਹੈ। ਥਾਣਾ ਸਾਹਨੇਵਾਲ ਦੀ ਪੁਲਸ ਵੱਲੋਂ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ’ਚ ਕ੍ਰਿਸ਼ਨ ਮੁੰਜਾਲ ਦੇ ਦੋਸ਼ਾਂ ਨੂੰ ਸਹੀ ਪਾਇਆ, ਜਿਸ ਤੋਂ ਬਾਅਦ ਸਿੰਮੀ ਅਰਨੇਜਾ ਅਤੇ ਮੁਕੇਸ਼ ਅਰਨੇਜਾ ਵਾਸੀ ਮਾਡਲ ਟਾਊਨ, ਦਿੱਲੀ ਖ਼ਿਲਾਫ਼ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦਾ ਕੇਸ ਦਰਜ ਕੀਤਾ ਹੈ। ਮਾਮਲੇ ’ਚ ਅੱਗੇ ਦੀ ਜਾਂਚ ਅਮਲ ’ਚ ਲਿਆਂਦੀ ਜਾ ਰਹੀ ਹੈ।


 


author

Babita

Content Editor

Related News