ਬੱਚਾ ਨਾ ਹੋਣ ’ਤੇ ਪਤੀ ਦਿੰਦਾ ਸੀ ਤਾਅਨੇ, ਪਤਨੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

05/13/2022 10:59:37 AM

ਲੁਧਿਆਣਾ (ਰਾਜ) : 2 ਸਾਲ ਵਿਆਹ ਤੋਂ ਬਾਅਦ ਵੀ ਬੱਚਾ ਨਾ ਹੋਣ ’ਤੇ ਪਤੀ ਵਾਰ-ਵਾਰ ਪਤਨੀ ਨੂੰ ਤਾਅਨੇ ਦਿੰਦਾ ਸੀ, ਇਸ ਤੋਂ ਪ੍ਰੇਸ਼ਾਨ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਔਰਤ ਦੀ ਪਛਾਣ ਸਰੋਜਨੀ (30) ਵਜੋਂ ਹੋਈ ਹੈ। ਟਿੱਬਾ ਪੁਲਸ ਨੇ ਮ੍ਰਿਤਕਾ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਨੇ ਮ੍ਰਿਤਕ ਔਰਤ ਦੇ ਭਰਾ ਅਸ਼ੀਸ਼ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਜੀਜੇ ਨਰਿੰਦਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : CM ਮਾਨ ਦੇ ਸ਼ਹਿਰ ’ਚ ਵੱਡੀ ਵਾਰਦਾਤ, ਸਿਰ 'ਚ ਗੋਲ਼ੀ ਮਾਰ ਨੌਜਵਾਨ ਦਾ ਕੀਤਾ ਕਤਲ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਸ਼ੀਸ਼ ਸਿੰਘ ਨੇ ਦੱਸਿਆ ਕਿ ਉਹ 7 ਭੈਣ-ਭਰਾ (3 ਭਰਾ ਅਤੇ 4 ਭੈਣਾਂ) ਹਨ। ਉਸ ਦੀ ਭੈਣ ਸਰੋਜਨੀ ਦਾ ਵਿਆਹ 2 ਸਾਲ ਪਹਿਲਾਂ ਨਰਿੰਦਰ ਸਿੰਘ ਨਾਲ ਹੋਇਆ ਸੀ ਪਰ ਭੈਣ ਦੇ ਕੋਈ ਬੱਚਾ ਨਹੀਂ ਸੀ, ਇਸ ਲਈ ਪਤੀ ਨਰਿੰਦਰ ਉਸ ਨੂੰ ਅਕਸਰ ਤਾਅਨੇ ਮਾਰ ਕੇ ਪ੍ਰੇਸ਼ਾਨ ਕਰਦਾ ਸੀ। ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਭੈਣ ਨੇ ਖੁਦਕੁਸ਼ੀ ਕਰ ਲਈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਅਤੇ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, RDX ਨਾਲ ਫੜੇ ਗਏ 4 ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ


Meenakshi

News Editor

Related News