ਪਤੀ ਦੀ ਸ਼ਰਮਨਾਕ ਕਰਤੂਤ, ਸ਼ਰਾਬ ਲਈ ਪੈਸੇ ਨਾ ਦੇਣ 'ਤੇ ਮੌਤ ਦੇ ਘਾਟ ਉਤਾਰੀ ਪਤਨੀ

06/23/2022 4:55:22 PM

ਲਹਿਰਾਗਾਗਾ(ਗਰਗ) : ਸ਼ਹਿਰ ਦੇ ਵਾਰਡ ਨੰਬਰ 1 ਵਿਖੇ ਵਾਪਰੀ ਇਕ ਦੁਖਦਾਈ ਘਟਨਾ ਵਿਚ ਇਕ ਵਿਅਕਤੀ ਵਲੋਂ ਸ਼ਰਾਬ ਲਈ ਪੈਸੇ ਨਾ ਦੇਣ 'ਤੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕੇਵਲ ਕ੍ਰਿਸ਼ਨ ਪੁੱਤਰ ਜਗਨ ਨਾਥ ਜੋ ਕਿ ਆਪਣੀ ਪਤਨੀ, 2 ਧੀਆਂ ਅਤੇ ਪੁੱਤਰ ਨਾਲ ਵਾਰਡ ਨੰਬਰ 1 ਵਿਖੇ ਰਹਿੰਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ। ਜਾਣਕਾਰੀ ਮੁਤਾਬਕ ਕੇਵਲ ਕ੍ਰਿਸ਼ਨ ਆਪਣੀ ਪਤਨੀ ਨਾਲ ਕੁੱਟਮਾਰ ਵੀ ਕਰਦਾ ਸੀ । 

ਇਹ ਵੀ ਪੜ੍ਹੋ- ਲੋਕਾਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਕਾਂਗਰਸ ਨੇ ਕੀਤੀ PC, ‘ਪੰਜਾਬ ਜੰਗਲਰਾਜ ਬਣ ਚੁੱਕਾ’

ਬੀਤੀ ਸ਼ਾਮ ਵੀ ਕੇਵਲ ਕ੍ਰਿਸ਼ਨ ਵਲੋਂ ਆਪਣੀ ਪਤਨੀ ਅਨੀਤਾ ਕੋਲੋਂ ਸ਼ਰਾਬ ਲਈ ਪੈਸਿਆਂ ਦੀ ਮੰਗ ਕੀਤੀ ਗਈ ਪਰ ਉਸ ਦੀ ਪਤਨੀ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਦੇ ਚੱਲਦਿਆਂ ਕੇਵਲ  ਕੇਵਲ ਕ੍ਰਿਸ਼ਨ ਨੇ ਉਸ ਉਪਰ ਚਾਕੂ ਨਾਲ ਵਾਰ ਕਰ ਦਿੱਤਾ। ਇਸ ਦੌਰਾਨ ਪਰਿਵਾਰ ਵੱਲੋਂ ਪਾਇਆ ਰੌਲਾ ਸੁਣ ਕੇ ਕਰੀਬ ਲੋਕ ਇਕੱਠੇ ਹੋ ਗਏ। ਚਾਕੂ ਲੱਗਣ ਕਾਰਨ ਅਨੀਤਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਗੁਆਂਢੀਆਂ ਵੱਲੋਂ ਜ਼ਖ਼ਮੀ ਅਨੀਤਾ ਰਾਣੀ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ , ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਮ੍ਰਿਤਕ ਅਨੀਤਾ ਰਾਣੀ ਦੀ ਧੀ ਪੂਜਾ ਸਿੰਗਲਾ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਨੂੰ ਸੌਂਪ ਦਿੱਤੀ । 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News