ਬੈਂਕ ਦੇ ਲਾਕਰ ’ਚੋਂ ਮਿਲਿਆ ਸੋਨਾ ਵਾਪਸ ਕਰ ਕੇ ਦਿਖਾਈ ਈਮਾਨਦਾਰੀ
Thursday, Oct 24, 2024 - 06:25 PM (IST)
ਫਾਜ਼ਿਲਕਾ (ਲੀਲਾਧਰ)-ਸਥਾਨਕ ਗਊਸ਼ਾਲਾ ਰੋਡ ’ਤੇ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੇ ਲਾਕਰ ਰੂਮ ’ਚ ਸੋਨੇ ਦੀ ਗਹਿਣੇ ਕੱਢਦੇ ਸਮੇਂ ਯੋਗਰਾਜ ਮੋਂਗਾ ਦਾ ਸੋਨੇ ਦਾ ਇਕ ਗਹਿਣਾ ਹੇਠਾਂ ਡਿੱਗ ਗਿਆ। ਕੁਝ ਸਮੇਂ ਬਾਅਦ ਜਦੋਂ ਬੈਂਕ ਦਾ ਇਕ ਗਾਹਕ ਅੰਕੁਰ ਕਾਮਰਾ ਆਪਣਾ ਸਾਮਾਨ ਕੱਢਣ ਲਈ ਲਾਕਰ ’ਚ ਗਿਆ ਤਾਂ ਉਸ ਨੇ ਜ਼ਮੀਨ ’ਤੇ ਪਏ ਸੋਨੇ ਦੇ ਗਹਿਣੇ ਦੇਖ ਕੇ ਬੈਂਕ ਮੈਨੇਜਰ ਬਨਵਾਰੀ ਲਾਲ ਗਰਗ ਨੂੰ ਇਸ ਦੀ ਸੂਚਨਾ ਦਿੱਤੀ। ਬੈਂਕ ਮੈਨੇਜਰ ਨੇ ਗਾਹਕ ਦੀ ਤਲਾਸ਼ ਕਰ ਕੇ ਉਹ ਸੋਨਾ ਯੋਗਰਾਜ ਮੋਂਗਾ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਬੈਂਕ ਮੈਨੇਜਰ ਬਨਵਾਰੀ ਲਾਲ ਗਰਗ ਸਮੇਤ ਬੈਂਕ ਦੇ ਹੋਰ ਅਧਿਕਾਰੀ ਸਿਮੋਨਾ ਗੁਪਤਾ, ਅਸ਼ੀਸ਼ ਸਿੰਗਲਾ, ਵਿਨੈ ਕਾਮਰਾ ਤੇ ਹੋਰਨਾਂ ਨੇ ਅੰਕੁਰ ਕਾਮਰਾ ਦੀ ਈਮਾਨਦਾਰੀ ਲਈ ਧੰਨਵਾਦ ਕੀਤਾ ਅਤੇ ਇਸ ਨੇਕ ਕੰਮ ਲਈ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ- ਫਰੀਦਕੋਟ ਵਾਲਿਆਂ ਲਈ ਖਾਸ ਖ਼ਬਰ, ਬਿਜਲੀ ਵਿਭਾਗ ਜਾਰੀ ਕੀਤੀ ਅਹਿਮ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8