ਜੱਸੀਆਂ ’ਚ ਝੁੱਗੀਆਂ ਨੂੰ ਲੱਗੀ ਅੱਗ

Saturday, Dec 01, 2018 - 05:47 AM (IST)

ਜੱਸੀਆਂ ’ਚ ਝੁੱਗੀਆਂ ਨੂੰ ਲੱਗੀ ਅੱਗ

ਲੁਧਿਆਣਾ, (ਰਿਸ਼ੀ)- ਚੌਕੀ ਜਗਤਪੁਰੀ ਦੇ ਇਲਾਕੇ ਪਿੰਡ ਜੱਸੀਆਂ ’ਚ ਖਾਣਾ ਬਣਾਉਂਦੇ ਸਮੇਂ ਅੱਗ ਲੱਗਣ ਨਾਲ 4 ਝੁੱਗੀਆਂ ਸਡ਼ ਕੇ ਸੁਆਹ ਹੋ ਗਈਆਂ, ਪਤਾ ਲੱਗਦੇ ਹੀ ਚੌਕੀ ਇੰਚਾਰਜ ਏ. ਐੱਸ. ਆਈ. ਕ੍ਰਿਸ਼ਨ ਲਾਲ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਫਾਇਰ ਬ੍ਰਿਗੇਡ ਵਿਭਾਗ ਦੀ ਮਦਦ ਨਾਲ ਅੱਧੇ ਘੰਟੇ ’ਚ ਹੀ ਅੱਗ ’ਤੇ ਕਾਬੂ ਪਾ ਲਿਆ। ਅੱਗ ਲੱਗਣ ਨਾਲ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।  ਪੁਲਸ ਨੇ ਦੱਸਿਆ ਕਿ ਰਾਤ 8.30 ਵਜੇ ਇਕ ਝੁੱਗੀ ’ਚ ਔਰਤ ਖਾਣਾ ਬਣਾ ਰਹੀ ਸੀ, ਤਦ ਅਚਾਨਕ ਅੱਗ ਲੱਗ ਗਈ, ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ 4 ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਪਰ ਸਮਾਂ ਰਹਿੰਦੇ ਅੱਗ ’ਤੇ ਕਾਬੂ ਪਾ ਲਿਆ ਗਿਆ। 


Related News