ਅੱਗ ਲੱਗਣ ਨਾਲ ਘਰ ਦਾ ਸਾਮਾਨ ਸੜਿਆ

01/11/2019 12:28:01 AM

ਬਾਘਾਪੁਰਾਣਾ, (ਚਟਾਨੀ)- ਅੱਤ ਦੀ ਗਰੀਬ ਤੇ ਬੇਸਹਾਰਾ ਅੌਰਤ ਚਰਨਜੀਤ ਕੌਰ ਨਿਵਾਸੀ ਮੰਡੀਰਾ ਵਾਲਾ ਰੋਡ ਨੇਡ਼ੇ ਬਾਬਾ ਜੀਵਨ ਸਿੰਘ ਨਗਰ ’ਚ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਅਤੇ ਮਿਹਨਤ ਮਜ਼ਦੂਰੀ ਕਰ ਕੇ ਆਪਣੀਆਂ ਦੋ ਬੱਚੀਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ, ਦੇ ਘਰ ’ਚ ਅੱਗ ਲੱਗਣ ਨਾਲ ਸਭ ਕੁੱਝ ਸਡ਼ ਕੇ ਸੁਆਹ ਹੋ ਗਿਆ ਹੈ। ਚਰਨਜੀਤ ਕੌਰ ਲੋਕਾਂ ਦੇ ਘਰਾਂ ਅੰਦਰ ਕੰਮ ਕਰਕੇ ਪਰਿਵਾਰ ਪਾਲ ਰਹੀ ਸੀ, ਉਸਦੇ ਪਤੀ ਦੀ ਕਰੀਬ ਪੰਜ ਵਰ੍ਹੇ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸਦੇ ਦੋ ਛੋਟੀਆਂ ਬੱਚੀਆਂ ਹਨ। ਪਤਾ ਲੱਗਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਕਾਰਨ ਘਰ ਦੇ ਕੱਪਡ਼ੇ, ਬਿਸਤਰੇ, ਮੰਜੇ, ਬੱਚਿਆਂ ਦੀਆਂ ਕਿਤਾਬਾਂ ਅਤੇ ਹੋਰ ਘਰੇਲੂ ਸਾਮਾਨ ਪੂਰੀ ਤਰ੍ਹਾਂ ਸਡ਼ ਕੇ ਰਾਖ ਬਣ ਗਿਆ ਹੈ। ਭਾਵੇਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ, ਪਰ ਇਸ ਅੱਤ ਦੀ ਸਰਦੀ ’ਚ ਇਹ ਵਿਧਵਾ ਅੌਰਤ ਅਤੇ ਉਸ ਦੀਆਂ ਦੋਵੇਂ ਮਾਸੂਮ ਬੱਚੀਆਂ ਪੂਰੀ ਤਰ੍ਹਾਂ ਲਾਚਾਰ ਹੋ ਗਈਆਂ ਹਨ। ਉਥੇ ਮੌਜੂਦ ਲੋਕਾਂ ਅਤੇ ਚਰਨਜੀਤ ਕੌਰ ਨੇ  ਦੱਸਿਆ ਕਿ ਕਰੀਬ 60-65 ਹਜ਼ਾਰ ਦਾ ਨੁਕਸਾਨ ਹੋਇਆ ਹੈ। ਨਗਰ ਦੇ ਹਰਬੰਸ ਸਿੰਘ, ਗੁਰਦੁਆਰਾ ਬਾਬਾ ਜੀਵਨ ਸਿੰਘ (ਸੰਗਤਸਰ) ਦੇ ਮੁੱਖ ਸੇਵਾਦਾਰ ਦਰਸ਼ਨ ਸਿੰਘ ਨਿਹੰਗ, ਰੁਲਦੂ ਸਿੰਘ, ਰੇਸ਼ਮ ਸਿੰਘ, ਸਮਾਜ ਸੇਵੀ ਸ਼ਮਸ਼ੇਰ ਸਿੰਘ, ਸਮਾਜ ਭਲਾਈ ਕਲੱਬ ਦੇ ਪ੍ਰਧਾਨ ਸੇਵਾ ਮੁਕਤ ਲੈਕਚਰਾਰ ਅਜੀਤ ਸਿੰਘ, ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਦੇ ਪ੍ਰਧਾਨ ਗੋਬਿੰਦ ਸਿੰਘ, ਚੇਅਰਮੈਨ ਸੁਖਪ੍ਰੀਤ ਸਿੰਘ ਪੱਪੂ, ਸੈਕਟਰੀ ਮੁਨੀਸ਼ ਕੁਮਾਰ ਲਾਲਾ, ਰਾਜ ਕੁਮਾਰ ਰਾਜਾ, ਬਿੱਟੂ ਸਿੰਘ ਤੋਂ ਇਲਾਵਾ ਕਸਬੇ ਦੇ ਸਮਾਜ ਸੇਵੀਆਂ ਨੇ ਪ੍ਰਸ਼ਾਸਨ ਅਤੇ ਦਾਨੀਆਂ ਨੂੰ ਅਪੀਲ ਕੀਤੀ ਕਿ ਇਸ ਲਾਚਾਰ ਅੌਰਤ ਦੀ ਮਦਦ ਕਰ ਕੇ ਅੱਤ ਦੀ ਸਰਦੀ ਤੋਂ ਗਰੀਬ ਪਰਿਵਾਰ ਨੂੰ ਬਚਾਇਆ ਜਾਵੇ।


KamalJeet Singh

Content Editor

Related News