ਤੇਜ਼ ਬਾਰਿਸ਼ ਕਾਰਨ ਘਰ ਦੇ ਕਮਰੇ ਦੀ ਛੱਤ ਡਿੱਗੀ

Thursday, Jul 31, 2025 - 05:50 PM (IST)

ਤੇਜ਼ ਬਾਰਿਸ਼ ਕਾਰਨ ਘਰ ਦੇ ਕਮਰੇ ਦੀ ਛੱਤ ਡਿੱਗੀ

ਕੋਟਕਪੂਰਾ (ਨਰਿੰਦਰ) : ਤੇਜ਼ ਬਾਰਿਸ਼ ਕਾਰਨ ਕੋਟਕਪੂਰਾ ਹਲਕੇ ਦੇ ਪਿੰਡ ਅਨੋਖਪੁਰਾ (ਸਿਰਸੜੀ) ਵਿਖੇ ਇਕ ਰਿਹਾਇਸ਼ੀ ਮਕਾਨ ਦੀ ਅਚਾਨਕ ਛੱਤ ਡਿੱਗ ਪਈ। ਇਸ ਦੌਰਾਨ ਕਮਰੇ ਅੰਦਰ ਕੋਈ ਸੁੱਤਾ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪ੍ਰੰਤੂ ਕਮਰੇ ਅੰਦਰ ਪਏ ਸਮਾਨ ਨੂੰ ਕਾਫੀ ਨੁਕਸਾਨ ਪੁੱਜਾ। ਘਰ ਦਾ ਮਾਲਕ ਕੁਲਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਮਕਾਨ ਦੀ ਛੱਤ ਅਸੁਰੱਖਿਅਤ ਹੋਣ ਕਾਰਨ ਪਾਸੇ ਬਣੀ ਰਸੋਈ ’ਚ ਸੁੱਤਾ ਹੋਇਆ ਸੀ। 

ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦੇ ਇਕ ਹੋਰ ਕਮਰੇ ਦੀ ਛੱਤ ਪਹਿਲਾਂ ਡਿੱਗ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਦੇ ਇਕ ਹੋਰ ਵਸਨੀਕ ਗੁਰਾਂ ਸਿੰਘ ਦੇ ਰਿਹਾਇਸ਼ੀ ਕਮਰਿਆਂ ’ਚ ਤੇਜ਼ ਬਾਰਸ਼ ਕਾਰਨ ਵੱਡੀ ਤਰੇੜ ਆ ਚੁੱਕੀ ਹੈ।


author

Gurminder Singh

Content Editor

Related News