ਫਰੀਦਕੋਟ ’ਚ ਸਿਹਤ ਕਾਮਿਆਂ ਦੀ ਭੁੱਖ ਹੜਤਾਲ ਜਾਰੀ

07/29/2020 11:54:40 PM

ਫਰੀਦਕੋਟ,(ਜਗਦੀਸ਼)- ਇੱਥੋਂ ਦੇ ਸਿਵਲ ਹਸਪਤਾਲ ਵਿਖੇ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਚੱਲ ਰਹੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਜਾਰੀ ਰਹੀ । ਇਹ ਭੁੱਖ ਹੜਤਾਲ 24 ਜੁਲਾਈ ਤੋਂ ਜਾਰੀ ਹੈ ਸੰਘਰਸ਼ ਕਮੇਟੀ ਆਗੂ ਗੁਰਮੀਤ ਕੌਰ, ਬਲਵਿੰਦਰ ਸਿੰਘ, ਬਾਬੂ ਸਿੰਘ ਨੇ ਦੱਸਿਆ ਕਿ ਸੰਘਰਸ਼ ਕਮੇਟੀ ਲਗਾਤਾਰ ਸਿਹਤ ਡਾਇਰੈਕਟਰ ਸਿਹਤ ਮੰਤਰੀ ਅਤੇ ਮੱਖ-ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜੇ ਜਾ ਰਹੇ ਹਨ ਪਰ ਸਰਕਾਰ ਨੇ ਸਿਹਤ ਕਾਮਿਆਂ ਦੇ ਮਸਲੇ ਹੱਲ ਕਰਨ ਦੀ ਬਜਾਏ ਚੁੱਪ ਧਾਰੀ ਹੋਈ ਹੈ ਅੱਜ ਭੁੱਖ ਹੜਤਾਲ ਦੇ ਪੰਜਵੇਂ ਦਿਨ ਹੜਤਾਲ ਨੂੰ ਸੰਬੋਧਨ ਕਰਦਿਆਂ ਆਗੂਆ ਨੇ ਕਿਹਾ ਕਿ ਜਦੋਂ ਤੱਕ 15 ਸਾਲਾ ਤੋਂ ਠੇਕੇ ’ਤੇ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਫੀਮੇਲ ਵਰਕਰਾਂ ਨੂੰ ਪਹਿਲ ਦੇ ਅਧਾਰਿਤ ’ਤੇ ਬਿਨਾਂ ਸ਼ਰਤ ਪੱਕਾ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ ਅਤੇ 1263 ਵਰਕਰ ਮੇਲ ਦਾ ਪ੍ਰੋਬੇਸ਼ਨ ਪੀਰੀਅਡ ਤੁਰੰਤ ਖਤਮ ਕੀਤਾ ਜਾਵੇ । ਉਨ੍ਹਾਂ ਚਿਤਾਵਨੀ ਦਿੱਤੀ ਕੇ 6 ਅਗਸਤ ਤੱਕ ਮਲਟੀਪਰਪਜ਼ ਕਾਮਿਆਂ ਦੀਆਂ ਮੰਗਾਂ ਦਾ ਕੋਈ ਹੱਲ ਨਹੀ ਕੀਤਾ ਜਾਂਦਾ ਤਾਂ ਮੋਤੀ ਮਹਿਲ ਪਟਿਆਲਾ ਦਾ ਘਿਰਾਉ ਕੀਤਾ ਜਾਵੇਗਾ ਅੱਜ ਤੀ ਭੁੱਖ ਹੜਤਾਲ ਵਿਚ ਅਮਰਜੀਤ ਕੌਰ , ਸੁਖਵੀਰ ਰਾਣੀ , ਵੀਰ ਪਾਲ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ ਨੇ ਹਿੱਸਾ ਲਿਆ।


Bharat Thapa

Content Editor

Related News