ਜ਼ੀਰਾ ਪਹੁੰਚੇ ਸਿਹਤ ਮੰਤਰੀ ਜੌੜਾਮਾਜਰਾ, ਬੋਲੇ- 75 ਸਾਲ ਪੁਰਾਣਾ ਗੰਦ ਸਾਫ਼ ਕਰਨ ਨੂੰ ਸਮਾਂ ਲੱਗੇਗਾ

Monday, Oct 10, 2022 - 04:30 PM (IST)

ਜ਼ੀਰਾ ਪਹੁੰਚੇ ਸਿਹਤ ਮੰਤਰੀ ਜੌੜਾਮਾਜਰਾ, ਬੋਲੇ- 75 ਸਾਲ ਪੁਰਾਣਾ ਗੰਦ ਸਾਫ਼ ਕਰਨ ਨੂੰ ਸਮਾਂ ਲੱਗੇਗਾ

ਫਿਰੋਜ਼ਪੁਰ (ਸਤੀਸ਼, ਸੰਨੀ) : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅੱਜ ਜ਼ੀਰਾ ਦੇ ਪਿੰਡ ਠੱਠਆ ਕਿਸ਼ਨ ਸਿੰਘ ਵਾਲਾ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਅਤੇ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦਾ ਕਾਂਗਰਸ ਵੱਲੋਂ ਕੀਤੇ ਜਾ ਰਹੇ ਵਿਰੋਧ 'ਤੇ ਬੋਲਦਿਆਂ ਉਨ੍ਹਾਂ ਆਖਿਆ ਕਿ ਮੈਨੂੰ ਹੈਰਾਨਗੀ ਹੈ ਕਿ ਉਹ ਕਾਂਗਰਸੀ ਜਿਨ੍ਹਾਂ ਦੇ ਸਾਰੇ ਮੰਤਰੀ ਜੇਲ੍ਹਾਂ ਅੰਦਰ ਬੰਦ ਹਨ, ਉਹ ਸਰਕਾਰ ਕੋਲੋਂ ਅਜਿਹੇ ਸਵਾਲ ਕਰ ਰਹੇ ਹਨ। ਉਨ੍ਹਾਂ ਤਿੱਖੇ ਸ਼ਬਦਾਂ 'ਚ ਕਿਹਾ ਕਿ ਪੰਜਾਬ 'ਚ ਪਿਛਲੇ 75 ਸਾਲਾਂ ਤੋਂ ਜੋ ਗੰਦ ਪਾਇਆ ਹੋਇਆ ਹੈ , ਉਸ ਨੂੰ ਸਾਫ਼ ਕਰਨ ਲਈ ਸਮਾਂ ਲੱਗੇਗਾ।

ਇਹ ਵੀ ਪੜ੍ਹੋ- ਕੱਥੂਨੰਗਲ ’ਚ ਵਾਪਰੀ ਵੱਡੀ ਵਾਰਦਾਤ: ਗੁਰਦੁਆਰਾ ਸਾਹਿਬ ਵਿਖੇ ਜਨਾਨੀ ਨੇ ਕੀਤੀ ਗੁਰੂ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ

ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ 'ਚੋਂ ਹਵਾਲਾਤੀਆਂ ਕੋਲੋਂ ਮੋਬਾਇਲ ਮਿਲਣ ਸੰਬੰਧੀ ਸਰਕਾਰ ਨੇ ਸ਼ਿਕੰਜਾ ਕੱਸਿਆ ਹੋਇਆ ਹੈ। ਜਿਸ ਦੇ ਚੱਲਦਿਆਂ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹਾਂ ਅੰਦਰ ਬੰਦ ਗੈਂਗਸਟਰਾਂ ਅਤੇ ਹਵਾਲਾਤੀਆਂ ਕੋਲੋਂ ਮੋਬਾਇਲ ਬਰਾਮਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਖੁਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਹਿਲਾਂ ਦੀ ਸਰਕਾਰ ਖ਼ੁਦ ਫੋਨ ਮੁਹੱਈਆ ਕਰਵਾਉਂਦੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 6 ਮਹੀਨਿਆਂ ਦੀ ਕਾਰਗੁਜ਼ਾਰੀ 'ਚ ਬਹੁਤ ਕੁਝ ਕੀਤਾ ਹੈ ਅਤੇ ਉਹ ਆਪਣੇ ਹਰ ਵਾਅਦੇ ਲਈ ਵਚਨਬੱਧ ਹਨ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News