ਹਰਪਾਲ ਚੀਮਾ ਨੂੰ ਘਰ ''ਚ ਨਜ਼ਰਬੰਦ ਕਰਕੇ ਵਿਧਾਨ ਸਭਾ ''ਚ ਜਾਣ ਤੋਂ ਰੋਕਣਾ ਨਿੰਦਰਯੋਗ: ਦਿਨੇਸ਼ ਬਾਂਸਲ

08/28/2020 1:22:34 PM

ਭਵਾਨੀਗੜ੍ਹ (ਕਾਂਸਲ ਵਿਕਾਸ, ਸੰਜੀਵ): ਕੈਪਟਨ ਸਰਕਾਰ ਵਲੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਘਰ 'ਚ ਨਜ਼ਰਬੰਦ ਕਰਕੇ ਵਿਧਾਨ ਸਭਾ 'ਚ ਜਾਣ ਤੋਂ ਰੋਕਣਾ ਅਤਿ ਨਿੰਦਣਯੋਗ ਅਤੇ ਲੋਕਤੰਤਰ ਦਾ ਗਲਾ ਘੋਟਣ ਵਾਲੀ ਕਾਰਵਾਈ ਹੈ। ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਨ੍ਹੀਂ ਹੀ ਘੱਟ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਸ੍ਰੀ ਦਿਨੇਸ ਬਾਂਸਲ ਨੇ ਕੀਤਾ। ਦਿਨੇਸ਼ ਬਾਂਸਲ ਸੰਗਰੂਰ ਤੋਂ ਆਮ ਆਦਮੀ ਪਾਰਟੀ ਵਲੋਂ ਐੱਮ.ਐੱਲ.ਏ. ਦੀ ਚੋਣ ਵੀ ਲੜ ਚੁੱਕੇ ਹਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਮੁੱਦੇ ਤੇ ਫੇਲ ਹੋ ਚੁੱਕੀ ਹੈ। ਨਸ਼ਿਆਂ ਦੇ ਮੁੱਦੇ 'ਤੇ ਸਹੁੰ ਚੁੱਕ ਕੇ ਕੈਪਟਨ ਨੇ ਸ਼ਰੇਆਮ ਪੰਜਾਬ 'ਚ ਨਸ਼ਾ ਮਾਫੀਆ ਦੀਆਂ ਲਗਾਮਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ। ਇਸ ਨਾਲ ਸੈਂਕੜਿਆਂ ਦੀ ਗਿਣਤੀ 'ਚ ਲੋਕ ਮੌਤ ਦੇ ਮੂੰਹ 'ਚ ਜਾ ਪਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਰੱਖ ਕੇ ਲੋਕਤੰਤਰ ਦਾ ਗਲਾ ਹੀ ਘੁੱਟ ਦਿੱਤਾ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ 'ਚ ਲੋਕਤੰਤਰਿਕ ਸਰਕਾਰ ਨਹੀਂ ਸਗੋਂ ਇਕ ਰਾਜਾ ਸ਼ਾਹੀ ਸਰਕਾਰ ਚੱਲ ਰਹੀ ਹੈ। ਦਿਨੇਸ਼ ਬਾਂਸਲ ਨੇ ਕਿਹਾ ਕਿ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਕੈਪਟਨ ਭੱਜਦਾ ਨਜ਼ਰ ਆ ਰਿਹਾ ਹੈ। ਬਹਿਸ ਤੋਂ ਬਚਣ ਦੇ ਲਈ ਕੋਰੋਨਾ ਦੀ ਆੜ ਹੇਠ ਸਰਕਾਰ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਉਲਝਾ ਕੇ ਰੱਖਣਾ ਚਾਹੁੰਦੀ ਹੈ ਤਾਂ ਜੋ ਡੰਗ ਟਪਾਈ ਕੀਤੀ ਜਾ ਸਕੇ ਪਰ ਇਸ ਦਾ ਪੰਜਾਬੀ ਮੂੰਹ ਤੋੜ ਜਵਾਬ ਦੇਣਗੇ ਅਤੇ ਆਉਣ ਵਾਲੀਆਂ ਚੋਣਾਂ 'ਚ ਕੈਪਟਨ ਦਾ ਹਸ਼ਰ ਅਕਾਲੀ ਦਲ ਤੋਂ ਵੀ ਭੈੜਾ ਹੋਵੇਗਾ। ਬਾਂਸਲ ਨੇ ਕਿਹਾ ਕਿ ਇਸ ਤਰੀਕੇ ਨਾਲ ਕੈਪਟਨ ਲੋਕਾਂ ਦੀ ਜ਼ਬਾਨ ਨੂੰ ਤਾਲੇ ਨਹੀਂ ਲਾ ਸਕਦੇ। ਸਗੋਂ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਕੇ ਕੈਪਟਨ ਨੇ ਆਪਣੇ ਲਈ ਖੂਹ ਖੋਦ ਲਿਆ ਹੈ। ਜਿਸ 'ਚ 2022 'ਚ ਉਹ ਆਪਣੇ ਆਪ ਹੀ ਗਰਕ ਹੋ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਆਪ ਦੇ ਫਾਊਂਡਰ ਮੈਂਬਰ ਇੰਦਰਪਾਲ ਸਿੰਘ ਜੀ ਖਾਲਸਾ ਸੰਗਰੂਰ, ਗੁਰਪ੍ਰੀਤ ਸਿੰਘ ਆਲੋਅਰਖ, ਬਲਜਿੰਦਰ ਸਿੰਘ ਬਾਲਦ ਖੁਰਦ, ਅਮਰਿੰਦਰ ਸਿੰਘ ਥੰਮਣਸਿੰਘਵਾਲਾ, ਸੋਨੀ ਕਾਲਾਝਾੜ, ਦੇਵਰਾਜ ਮੁਨਸੀਵਾਲਾ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਕਾਲਾਝਾੜ ਆਦਿ ਆਗੂ ਵੀ ਹਾਜ਼ਰ ਸਨ।


Shyna

Content Editor

Related News