ਹਲਵਾਰਾ ਦੇ ਨੌਜਵਾਨ ਨੇ ਲਿਆ ਫਾਹ

12/13/2019 1:26:27 AM

ਹਲਵਾਰਾ, (ਮਨਦੀਪ)- ਸਥਾਨਕ ਪਿੰਡ ਹਲਵਾਰਾ ਦੇ ਨੌਜਵਾਨ ਜਸਪਾਲ ਸਿੰਘ (26) ਪੁੱਤਰ ਕੇਵਲ ਸਿੰਘ ਨੇ ਅੱਜ ਫਾਹ ਲੈ ਕੇ ਜੀਵਨ-ਲੀਲਾ ਸਮਾਪਤ ਕਰ ਲਈ ਥਾਣਾ ਸੁਧਾਰ ਦੇ ਮੁਖੀ ਅਜੈਬ ਸਿੰਘ ਨੇ ਦੱਸਿਆ ਿਕ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪੁੱਜੇ ਹਲਵਾਰਾ ਤੋਂ ਪੱਖੋਵਾਲ ਨੂੰ ਜਾਂਦੀ ਸੜਕ ਦੇ ਕੈਲੇ ਚੌਕ ਨੇੜੇ ਇਕ ਦਰੱਖਤ ਨਾਲ ਰੱਸੀ ਬੰਨ ਕੇ ਉਕਤ ਨੌਜਵਾਨ ਨੇ ਫਾਹ ਲੈ ਲਿਆ, ਜਿਸ ਦੀ ਲਾਸ਼ ਸੁਧਾਰ ਦੇ ਸਰਕਾਰੀ ਹਸਪਤਾਲ ਵਿਚ ਰੱਖ ਦਿੱਤੀ ਹੈ। ਮ੍ਰਿਤਕ ਕੋਲੋਂ ਕੋਈ ਵੀ ਖੁਦਕੁਸ਼ੀ ਨੋਟ ਨਹੀ ਮਿਲਿਆ। ਮ੍ਰਿਤਕ ਦੇ ਪਿਤਾ ਨੇ ਉਨ੍ਹਾਂ ਨੂੰ ਦੱਸਿਆ ਕਿ ਜਸਪਾਲ ਸਿੰਘ ਲੇਬਰ ਦਾ ਕੰਮ ਕਰਦਾ ਸੀ, ਜੋ ਕੁਝ ਦਿਨਾਂ ਤੋਂ ਪ੍ਰੇਸ਼ਾਨ ਚਲ ਰਿਹਾ ਸੀ ਥਾਣਾ ਮੁਖੀ ਨੇ ਦੱਸਿਆ ਬਿਆਨ ਲੈਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਕੱਲ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ ।


Bharat Thapa

Content Editor

Related News